You are currently viewing ਜਲੰਧਰ ਵਿੱਚ ਸਪਾਅ ਸੈਂਟਰ ਤੇ ਪੁਲਿਸ ਦੀ ਰੇਡ.  6 ਕੁੜੀਆਂ ਅਤੇ 2 ਮੁੰਡੇ ਗਿਰਫ਼ਤਾਰ

ਜਲੰਧਰ ਵਿੱਚ ਸਪਾਅ ਸੈਂਟਰ ਤੇ ਪੁਲਿਸ ਦੀ ਰੇਡ. 6 ਕੁੜੀਆਂ ਅਤੇ 2 ਮੁੰਡੇ ਗਿਰਫ਼ਤਾਰ

 

ਜਲੰਧਰ( PLN) ਜਲੰਧਰ ਵਿਚ ਥਾਣਾ ਸੱਤ ਦੀ ਪੁਲਸ ਵੱਲੋਂ ਗੜਾ ਰੋਡ ਤੇ ਚੱਲ ਰਹੇ ਬਲਿਸ ਬਾਡੀ ਸਪਾ ਸੈਂਟਰ ਵਿਖੇ ਰੇਡ ਕੀਤੀ ਗਈ, ਜਿੱਥੋਂ ਕੁਝ ਮੁੰਡੇ ਕੁੜੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਜਿਨ੍ਹਾਂ ਖਿਲਾਫ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੇ ਉਲੰਘਣ ਦਾ ਕੇਸ ਦਰਜ ਕੀਤਾ ਗਿਆ ਹੈ।

ਇੱਥੇ ਜ਼ਿਕਰਯੋਗ ਹੈ ਕਿ ਜ਼ਿਲਾ ਮੈਜਿਸਟ੍ਰੇਟ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵਧਣ ਤੋਂ ਰੋਕਣ ਲਈ ਜਿਮ, ਸਵੀਮਿੰਗ ਪੂਲ , ਖੇਡ ਸਟੇਡੀਅਮ ਅਤੇ ਸਪਾ ਸੈਂਟਰ ਆਦਿ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ ,10 ਜੂਨ ਤੱਕ ਇਹ ਸਥਾਨ ਖੋਲਣ ਦੀ ਮਨਾਹੀ ਹੈ। ਇਸ ਦੇ ਬਾਵਜੂਦ ਸ਼ਹਿਰ ਵਿਚ ਜਿਸ ਤਰੀਕੇ ਦੇ ਨਾਲ ਵੱਖ ਵੱਖ ਥਾਈਂ ਸਪਾ ਸੈਂਟਰ ਅਤੇ ਹੁੱਕਾ ਬਾਰ ਚੱਲ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਪੁਲੀਸ ਦੀ ਕਾਰਵਾਈ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ।

ਥਾਣਾ ਸੱਤ ਦੇ ਐਸ ਐਚ ਓ ਗਗਨਦੀਪ ਸਿੰਘ ਸੇਖੋਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੜ੍ਹਾ ਰੋਡ ‘ਤੇ ਬਲਿਸ ਸਪਾ ਸੈਂਟਰ ਖੁੱਲ੍ਹਾ ਹੋਇਆ ਹੈ, ਜਿਸ ‘ਤੇ ਕਾਰਵਾਈ ਕਰ ਕੇ ਇਹ ਗ੍ਰਿਫਤਾਰੀ ਕੀਤੀ ਗਈ ਹੈ ।