ਜਲੰਧਰ —ਦੁਆਬੇ ਦੇ ਪ੍ਰਸਿੱਧ ਇਲਾਕੇ ਬੂਟਾ ਮੰਡੀ ਵਿਚ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੋਏ ਸਵਾਗਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ। ਇਸ ਮੌਕੇ ਸੇਠ ਸਤਪਾਲ ਮੱਲ, ਸਰਬਜੀਤ ਸਿੰਘ ਮੱਕੜ, ਮਨੀ ਮੱਕੜ, ਸੁਖਵਿੰਦਰ ਸਿੰਘ ਰਾਜਪਾਲ, ਸੁਖਦੀਪ ਸਿੰਘ ਸ਼ੂਕਾਰ, ਰੋਬਿਨ ਸਾਂਪਲਾ, ਅਜੂਬ ਖਾਨ, ਅੰਮ੍ਰਿਤਵੀਰ ਤੇ ਹੋਰ ਬਹੁਤ ਸਾਰੇ ਹਿਮਾਇਤੀ ਆਗੂ ਹਾਜਰ ਸਨ। ਡਾ. ਅਟਵਾਲ ਨੇ ਜਦੋਂ ਐਲਾਨ ਕੀਤਾ ਕਿ ਉਹ ਤੇ ਉਨ•ਾ ਦੇ ਸਾਥੀ ਜਨਤਕ ਵਿਕਾਸ ਵਿਚ ਕੋਈ ਕਮੀਂ ਨਹੀਂ ਰਹਿਣ ਦੇਣਗੇ ਤਾਂ ਦੇਰ ਸ਼ਾਮ ਹੋਏ ਇਸ ਭਰਵੇਂ ਇਕੱਠ ਨੇ ਜੈਕਾਰਿਆਂ ਦੀ ਗੂੰਜ ਵਿਚ ਡਾ. ਅਟਵਾਲ ਦੀ ਹਿਮਾਇਤ ਦਾ ਐਲਾਨ ਕੀਤਾ।





