You are currently viewing ਪਿੰਡਾਂ ‘ਚ ਭਾਜਪਾ ਦੇ ਸਮਰਥਨ ‘ਚ ਲੋਕਾਂ ਦਾ ਇਕੱਠ ਦੇਖ ਕੇ ਉੱਡੇ ਵਿਰੋਧੀਆਂ ਦੇ ਹੋਸ਼: ਵਿਜੇ ਰੂਪਾਨੀ

ਪਿੰਡਾਂ ‘ਚ ਭਾਜਪਾ ਦੇ ਸਮਰਥਨ ‘ਚ ਲੋਕਾਂ ਦਾ ਇਕੱਠ ਦੇਖ ਕੇ ਉੱਡੇ ਵਿਰੋਧੀਆਂ ਦੇ ਹੋਸ਼: ਵਿਜੇ ਰੂਪਾਨੀ

-ਇਕ ਸਾਲ ‘ਚ ਹੀ ਜਨਤਾ ਦੀ ਕਸੌਟੀ ‘ਤੇ ਫੇਲ ਹੋਈ ‘ਆਪ’ ਸਰਕਾਰ

-ਪੰਜਾਬ ਦੀ ਹਰ ਔਰਤ ਕਰੇ ਇਹੋਂ ਪੁਕਾਰ, ਕਿਥੇ ਹੈ ਸਾਡਾ ਰੁਪਿਆ ਇੱਕ ਹਜ਼ਾਰ

ਜਲੰਧਰ: ਭਾਜਪਾ ਪੰਜਾਬ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਗੁਜਰਾਤ ਵਿਜੇ ਰੁਪਾਨੀ ਨੇ ਕਿਹਾ ਕਿ ਪੰਜਾਬ ਜਿਸ ਦੌਰ ਵਿੱਚੋਂ ਲੰਘ ਰਿਹਾ ਹੈ, ਉਸ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ, ਕਿਉਂਕਿ ਇਨ੍ਹਾਂ ਦੋਵਾਂ ਸਰਕਾਰਾਂ ਨੇ ਪੰਜਾਬ ਦੇ ਭਵਿੱਖ ਲਈ ਕੋਈ ਯੋਜਨਾ ਤਿਆਰ ਨਹੀਂ ਕੀਤੀ। ਇਨ੍ਹਾਂ ਦੋਵਾਂ ਕੋਲ ਪੰਜਾਬ ਵਿੱਚ ਨਵੇਂ ਉਦਯੋਗ ਲਗਾਉਣ ਜਾਂ ਪੰਜਾਬ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਕੋਈ ਵਿਜ਼ਨ ਨਹੀਂ ਹੈ। ਜਿਸ ਕਾਰਨ ਅੱਜ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਪੰਜਾਬ ਦੇ ਸਨਅਤਕਾਰ ਪੰਜਾਬ ਨੂੰ ਛੱਡ ਕੇ ਹੋਰਨਾਂ ਸੂਬਿਆਂ ਵਿੱਚ ਆਪਣੇ ਉਦਯੋਗ ਲਗਾ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚ ਬੇਰੁਜ਼ਗਾਰੀ ਵਧ ਚੁੱਕੀ ਹੈ ਅਤੇ ਇਸ ਕਾਰਨ ਨੌਜਵਾਨ ਅਪਰਾਧਾਂ ਅਤੇ ਨਸ਼ਿਆਂ ਵੱਲ ਆਕਰਸ਼ਿਤ ਹੋ ਰਹੇ ਹਨ।

ਵਿਜੇ ਰੂਪਾਨੀ ਨੇ ਆਪਣੇ ਪ੍ਰੈੱਸ ਬਿਆਨ ਵਿਚ ਕਿਹਾ ਕਿ ਅੱਜ ਜਲੰਧਰ ਦੀ ਹਾਲਤ ‘ਤੇ ਹੀ ਨਜ਼ਰ ਮਾਰੋ, ਇੱਥੋਂ ਚਮੜਾ ਉਦਯੋਗ, ਹੈਂਡ ਟੂਲ ਇੰਡਸਟਰੀ, ਪਾਈਪ ਫਿਟਿੰਗ ਇੰਡਸਟਰੀ, ਸਪੋਰਟਸ ਮੈਨੂਫੈਕਚਰਿੰਗ ਨਾਲ ਸਬੰਧਤ ਉਦਯੋਗ ਆਦਿ ਸਹੂਲਤਾਂ ਦੀ ਘਾਟ ਅਤੇ ਮਹਿੰਗੇ ਬਿਜਲੀ ਹੋਣ ਕਾਰਨ ਜਲੰਧਰ ਛੱਡ ਕੇ ਜਾ ਦੂਜੇ ਰਾਜਾਂ ਵਿੱਚ ਸ਼ਿਫਟ ਹੋ ਰਹੇ ਹਨ। ਅੱਜ ਭਗਵੰਤ ਮਾਨ ਦੀ ਸਰਕਾਰ ਦੇ ਰਾਜ ਵਿੱਚ ਸੂਬੇ ਦੀ ਹਾਲਤ ਅਜਿਹੀ ਬਣੀ ਹੋਈ ਹੈ ਕਿ ਜਿੱਥੇ ‘ਆਪ’ ਆਗੂ ਤੇ ਉਨ੍ਹਾਂ ਦੇ ਵਰਕਰ ਲੋਕਾਂ ਤੋਂ ਹਫਤਾ ਵਸੂਲ ਰਹੇ ਹਨI ਖੰਨਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਵੀ ਪੁਲੀਸ ਨੇ ਗਿਰਫਤਾਰ ਵੀ ਕੀਤਾ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਨਾਮ ਦੀ ਚੀਜ਼ ਖਤਮ ਹੋ ਚੁੱਕੀ ਹੈ। ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹਨ ਇਸ ਤੱਥ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਠੀਕ ਹੋਣ ਦੀ ਗੱਲ ਕਰਦੇ ਹਨ।

ਵਿਜੇ ਰੂਪਾਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਅਤੇ ਸੁਨਹਿਰੇ ਸੁਪਨੇ ਦਿਖਾ ਕੇ ਪੰਜਾਬ ਦੀ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਜਨਤਾ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਮੂੰਹ ਮੋੜ ਰਹੀ ਹੈ, ਕਿਉਂਕਿ ਜਨਤਾ ਉਨ੍ਹਾਂ ਨੂੰ ਸਵਾਲ ਕਰਦੀ ਹੈ? ‘ਆਪ’ ਸਰਕਾਰ ਦੇ ਚੋਣ ਵਾਅਦੇ ਅਨੁਸਾਰ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਤੱਕ ਇਹ ਨਹੀਂ ਦਿੱਤਾ ਗਿਆ, ਜੋ ਹੁਣ ਪ੍ਰਤੀ ਔਰਤ 13000 ਰੁਪਏ ਹੋ ਗਿਆ ਹੈ। ਹੁਣ ਪੰਜਾਬ ਦੀ ਹਰ ਔਰਤ ਕਹਿ ਰਹੀ ਹੈ ਕਿ ਕਿਥੇ ਹੈ ਸਾਡਾ ਰੁਪਇਆ ਇੱਕ ਹਜ਼ਾਰ?

ਵਿਜੇ ਰੂਪਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਖਾਸ ਲਗਾਅ ਹੈ ਅਤੇ ਇਸੇ ਕਾਰਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਕੰਮ ਕੀਤੇ ਹਨ। ਬਠਿੰਡਾ ਵਿੱਚ ਸੁਪਰ ਸਪੈਸ਼ਲਿਟੀ AIMS ਹਸਪਤਾਲ ਦੀ ਉਸਾਰੀ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ, ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰਾਸ਼ਟਰੀ ਪੱਧਰ ‘ਤੇ ਵੀਰ ਬਾਲ ਦਿਵਸ ਮਨਾਉਣ ਅਤੇ ਛੁੱਟੀ ਦਾ ਐਲਾਨ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਹਿਲੀ ਵਾਰ ਰਾਸ਼ਟਰੀ ਪੱਧਰ ‘ਤੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੇੰਪਲ) ਨੂੰ FCRA ਮੁੜ ਜਾਰੀ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੇੰਪਲ) ਦੇ ਲੰਗਰ ਨੂੰ GST ਮੁਕਤ ਕੀਤਾ, ਸਭ ਤੋਂ ਵੱਡੀ ਗੱਲ ਇਹ ਹੈ ਕਿ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਨੂੰ ਸਜ਼ਾਵਾਂ ਦਵਾਈਆਂ, ਅਫਗਾਨਿਸਤਾਨ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਦਬ ਸਤਕਾਰ ਨਾਲ ਭਾਰਤ ਵਾਪਸ ਲਿਆਂਦਾ ਆਦਿ। ਇਨ੍ਹਾਂ ਕੰਮਾਂ ਦੀ ਸੂਚੀ ਬਹੁਤ ਲੰਬੀ ਹੈ। ਵਿਜੇ ਰੂਪਾਨੀ ਨੇ ਜਲੰਧਰ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚ ਤਬਦੀਲੀ ਦਾ ਮਨ ਬਣਾ ਚੁੱਕੇ ਹਨ, ਉਸ ਦੀ ਸ਼ੁਰੂਆਤ ਇਸ ਲੋਕ ਸਭਾ ਜਿਮਣੀ ਚੋਣ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜੇਤੂ ਬਣਾ ਕੇ ਕਰਨ ਅਤੇ ਭਾਜਪਾ ਭਰੋਸਾ ਦਵਾਉਂਦੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਦਾ ਕਾਇਆ ਕਲਪ ਕਰ ਦਿੱਤਾ ਜਾਵੇਗਾ।

ਵਿਜੇ ਰੂਪਾਨੀ ਨੇ ਕਿਹਾ ਕਿ ਅੱਜ ਲੋਕ ਪਿੰਡਾਂ ਵਿੱਚ ਭਾਜਪਾ ਦੇ ਸਮਰਥਨ ਵਿੱਚ ਸਾਹਮਣੇ ਆ ਰਹੇ ਹਨ, ਜਿਸ ਤੋਂ ਸਾਫ਼ ਹੈ ਕਿ ਹੁਣ ਲੋਕ ਬਦਲਾਅ ਚਾਹੁੰਦੇ ਹਨ। ਰੁਪਾਨੀ ਨੇ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਨੂੰ ਮਿਲ ਰਿਹਾ ਜਨ ਸਮਰਥਨ ਦੇਖ ਕੇ ਵਿਰੋਧੀਆਂ ਦੇ ਹੋਸ਼ ਉੱਡ ਗਏ ਹਨ। ਅੱਜ ਜਲੰਧਰ ਦੇ ਪਿੰਡਾਂ ‘ਚ ਲੋਕ ਜਨਸੈਲਾਬ ਬਣ ਕੇ ਭਾਜਪਾ ਦੇ ਅੱਗੇ ਚਲ ਰਹੇ ਹਨ। ਵਿਜੇ ਰੂਪਾਨੀ ਨੇ ਕਿਹਾ ਕਿ ਅੱਜ ਇੱਕ ਸਾਲ ਦੇ ਅੰਦਰ ਹੀ ‘ਆਪ’ ਸਰਕਾਰ ਲੋਕਾਂ ਦੀ ਕਸੌਟੀ ‘ਤੇ ਫੇਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਟਵਾਲ ਜੀ ਦੀਆਂ ਤਾਰਾਂ ਮੋਦੀ ਸਰਕਾਰ ਨਾਲ ਜੁੜੀਆਂ ਹੋਣਗੀਆਂ ਤਾਂ ਹੀ ਜਲੰਧਰ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਸੰਭਵ ਹੋਵੇਗਾ।

Seeing the gathering of people in support of the BJP in the villages the senses of the opponents flew away: Vijay Rupani