You are currently viewing ਜਲੰਧਰ ਵਿੱਚ ਪ੍ਰਾਈਵੇਟ ਬੱਸ ਅਪਰੇਟਰ ਨਿਯਮਾਂ ਦੀਆਂ ਉਡਾ ਰਹੇ ਧੱਜੀਆਂ, ਸਵਾਰੀਆਂ ਦੀ ਜਿੰਦਗੀ ਨਾਲ ਕੀਤਾ ਜਾ ਰਿਹਾ ਖਿਲਵਾੜ

ਜਲੰਧਰ ਵਿੱਚ ਪ੍ਰਾਈਵੇਟ ਬੱਸ ਅਪਰੇਟਰ ਨਿਯਮਾਂ ਦੀਆਂ ਉਡਾ ਰਹੇ ਧੱਜੀਆਂ, ਸਵਾਰੀਆਂ ਦੀ ਜਿੰਦਗੀ ਨਾਲ ਕੀਤਾ ਜਾ ਰਿਹਾ ਖਿਲਵਾੜ

-ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਰੂਟ ਪਰਮਿਟ ਤੇ ਚਲਣ ਦੀ ਬਜਾਏ ਨਾਜਾਇਜ ਰੂਟ ਤੇ ਚਲਾ ਰਹੇ ਬੱਸਾਂ, ਸਮੂਹ ਪੰਚਾਂ ਸਰਪੰਚਾਂ ਨੇ ਦਿਤੀ ਲਿਖਤੀ ਸ਼ਿਕਾਇਤ

ਜਲੰਧਰ: ਜਲੰਧਰ ਜਿਲੇ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਦੀ ਆਮ ਸਹੂਲਤਾਂ ਲਈ ਬੀਤੇ ਸਮੇ ਪੰਜਾਬ ਸਰਕਾਰ ਵਲੋਂ ਲੋਕਲ ਨਿਜੀ ਬੱਸਾਂ ਦੇ ਪਰਮਿਟ ਦਿਤੇ ਗਏ ਸਨ ਤਾਂ ਜੋ ਪਿੰਡਾਂ ਤੋਂ ਸ਼ਹਿਰ ਨੂੰ ਆਣ-ਜਾਣ ਲਈ ਜਨਤਾ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ ਪਰ ਇਕ ਪ੍ਰਾਇਵੇਟ ਬੱਸ ਅਪਰੇਟਰ ਵਲੋਂ ਆਪਣੀ ਮਨਮਰਜ਼ੀ ਨਾਲ ਸਰਕਾਰ ਵਲੋਂ ਜਾਰੀ ਕੀਤੇ ਅਸਲ ਰੂਟ ਪਰਮਿਟ ਤੇ ਚਲਣ ਦੀ ਬਜਾਏ ਨਾਜਾਇਜ ਰੂਟ ਤੇ ਆਪਣੀਆਂ ਬੱਸਾਂ ਚਲਾ ਕੇ ਜਿਥੇ ਸਵਾਰੀਆਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਟਰਾਂਸਪੋਰਟ ਅਧਿਕਾਰੀਆਂ ਨੂੰ ਵੀ ਠੇਂਗਾ ਦਿਖਾਇਆ ਜਾ ਰਿਹਾ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਸਿਕੰਦਰਪੁਰ ਦੀ ਸਾਬਕਾ ਸਰਪੰਚ ਅਨੀਤਾ ਕੁਮਾਰੀ , ਸੁਖਵਿੰਦਰ ਕੁਮਾਰ ,ਪਿੰਡ ਧੋਗੜੀ ਦੀ ਸਰਪੰਚ ਅੰਜਨਾ ਕੁਮਾਰੀ ,ਸਾਬਕਾ ਪੰਚ ਗੁਰਪ੍ਰਤਾਪ ਸਿੰਘਸਾਬਕਾ ਪੰਚ ਸੱਤ ਪਾਲ , ਪਿੰਡ ਕਬੂਲਪੁਰ ਦੀ ਸਰਪੰਚ ਬਲਜਿੰਦਰ ਕੌਰ , ਰਮੇਸ਼ ਕੁਮਾਰ ਅਤੇ ਨੰਬਰਦਾਰ ਹਰਪ੍ਰੀਤ ਸਿੰਘ , ਪਿੰਡ ਨੰਗਲ ਦੀ ਸਾਬਕਾ ਸਰਪੰਚ ਭਜਨ ਕੌਰ , ਸ੍ਰੀ ਵਿਜੇ ਕੁਮਾਰ , ਪਿੰਡ ਰਾਉਵਾਲੀ ਦੇ ਸਾਬਕਾ ਸਰਪੰਚ ਬਲਬੀਰ ਸਿੰਘ , ਨੰਬਰਦਾਰ ਲਖਬੀਰ ਸਿੰਘ, ਉਘੇ ਸਮਾਜ ਸੇਵਕ ਰਣਜੀਤ ਸਿੰਘ ,ਅਤੇ ਨੂਰਪੁਰ ਦੇ ਸਮਾਜ ਸੇਵਕ ਅਮਰਜੀਤ ਸਿੰਘ , ਹਰਜਿੰਦਰ ਸਿੰਘ ਨੇ ਸਾਂਝੇ ਤੋਰ ਤੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਡੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਲਗਾਈਆ ਹੋਈਆਂ ਬੱਸਾਂ ਨੂੰ ਬੰਦ ਕਰਕੇ ਪਰਾਈਵੇਟ ਲੋਕਲ ਬੱਸਾਂ ਵਾਲੇ ਅਸਲ ਰੂਟ ਪਰਮਿਟ ਤੇ ਚਲਣ ਦੀ ਵਜਾਏ ਵਾਇਆ ਪਿੰਡ ਕਾਨਪੁਰ , ਰਾਏਪੁਰ , ਬਲਾਂ ,ਕਿਸ਼ਨਗੜ ,ਦੌਲਤਪੁਰ ,ਅਲਾਵਲਪੁਰ -ਆਦਮਪੁਰ ਨਾਜਾਇਜ ਤੋਰ ਤੇ ਚਲ ਰਹੇ ਹਨ। ਜਿਸ ਕਾਰਨ ਸਾਡੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਮੇ ਸਮੂਹ ਪੰਚਾਂ ਸਰਪੰਚਾਂ ਤੇ ਹੋਰ ਪਤਵੰਤਿਆਂ ਨੇ ਅਸਲ ਰੂਟ ਛੱਡ ਕੇ ਅਤੇ ਨਾਜਾਇਜ ਰੂਟ ਤੇ ਚਲਣ ਵਾਲੀਆਂ ਬੱਸਾਂ ( ਬੱਸ ਨੰਬਰ PB07F 6686 ਅਤੇ PB08AE 4876) ਦੀ ਲਿਖਤੀ ਸ਼ਿਕਾਇਤ ‘ਤੇ ਮੰਗ ਪੱਤਰ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ, ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ , ਰਿਜਨਲ ਟਰਾਂਸਪੋਰਟ ਅਥਾਰਟੀ ਜਲੰਧਰ,ਡਿਪਟੀ ਕਮਿਸ਼ਨਰ ਜਲੰਧਰ ਅਤੇ ਜਨਰਲ ਮੈਨਜਰ ਪੰਜਾਬ ਰੋਡਵੇਜ ਜਲੰਧਰ ਨੂੰ ਭੇਜਦੇ ਹੋਏ ਮੰਗ ਕੀਤੀ ਹੈ ਕਿ ਉਕਤ ਨਿਜੀ ਬੱਸਾਂ ਨੂੰ ਸਾਡੇ ਪਿੰਡਾਂ ਵਿਚ ਦੀ ਵਾਇਆ ਪਿੰਡ ਨੂਰਪੁਰ ,ਕਬੂਲਪੁਰ ,ਨੰਗਲ ,ਧੋਗੜੀ , ਸ਼ਿਕਂਦਰਪੁਰ ,ਅਲਾਵਲਪੁਰ -ਆਦਮਪੁਰ ਤੁਰੰਤ ਚਲਾਇਆ ਜਾਵੇ ਨਹੀਂ ਤਾਂ ਇਨ੍ਹਾਂ ਬੱਸਾਂ ਦੇ ਰੂਟ ਪਰਮਿਟ ਰੱਦ ਕਰਕੇ ਹੋਰ ਰੂਟ ਪਰਮਿਟ ਜਾਰੀ ਕੀਤੇ ਜਾਣ ਤਾਂ ਜੋ ਪਿੰਡਾਂ ਦੀ ਆਮ ਜਨਤਾ ਨੂੰ ਸਹੂਲਤ ਮਿਲ ਸਕੇ।


ਹੁਣ ਦੇਖਣਾ ਇਹ ਹੋਵੇਗਾ ਕਿ ਆਮ ਲੋਕਾਂ ਦੀਆ ਸਹੂਲਤਾਂ ਨੂੰ ਮੁੱਖ ਰੱਖਦਿਆਂ ਜਿਲਾ ਪ੍ਰਸ਼ਾਸ਼ਨ ਤੇ ਟਰਾਂਸਪੋਰਟ ਅਧਿਕਾਰੀਆਂ ਵਲੋਂ ਨਾਜਾਇਜ ਰੂਟ ਤੇ ਚਲਣ ਵਾਲੀਆਂ ਨਿਜੀ ਬੱਸਾਂ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ।

Private bus operators flouting rules in Jalandhar playing with passengers’ lives