ਜਲੰਧਰ- ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ ਨੂੰ ਅੱਜ ਅਸੰਬਲੀ ਹਲਕਾ ਆਦਮਪੁਰ ਵਿਚ ਜਿਥੇ ਲੱਡੂਆਂ ਨਾਲ ਤੋਲਿਆ ਗਿਆ ਉਥੇ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਵੋਟਰਾਂ ਨੇ ਉਨ੍ਹਾ ਦਾ ਸਵਾਗਤ ਕਰਦੇ ਹੋਏ ਵੱਡੀ ਸੰਖਿਆ ਵਿਚ ਵੋਟਾਂ ਪਾਕੇ ਡਾ. ਅਟਵਾਲ ਨੂੰ ਜਿਤਾਉਣ ਦਾ ਵੀ ਵਚਨ ਦਿਤਾ।
ਆਦਮਪੁਰ ਦੇ ਪਿੰਡ ਖੁਰਦਪੁਰ ਵਿਚ ਭਰਵਾਂ ਸਵਾਗਤ :ਲੋਕ ਸਭਾ ਹਲਕਾ ਜਲੰਧਰ ਤੋਂ ਆਪਣੀ ਸਰਗਰਮ ਚੋਣ ਮੁਹਿੰਮ ਚਲਾ ਰਹੇ ਡਾ. ਚਰਨਜੀਤ ਸਿੰਘ ਅਟਵਾਲ ਦਾ ਕਾਫਲਾ ਹਲਕਾ ਵਿਧਾਇਕ ਪਵਨ ਕੁਮਾਰ ਟੀਨੂ ਦੀ ਅਗਵਾਈ ਹੇਠ ਪਿੰਡ ਖੁਰਦ ਪੁਰ ਵਿਚ ਜਦੋਂ ਹੀ ਪੁਜਾ ਤਾਂ ਪਿੰਡ ਵਾਸੀਆਂ ਵਲੋਂ ਉਨ੍ਹਾ ਦਾ ਭਰਵਾਂ ਸਵਾਗਤ ਕਰਦੇ ਹੋਏ ਖੁਰਦਪੁਰ ਦੇ ਵਸਨੀਕਾਂ ਨੇ ਵਰਿੰਦਰ, ਬਲਜੀਤ ਸਿੰਘ, ਅਮਰਜੀਤ ਸਿੰਘ, ਸੁਖਪਾਲ ਸਿੰਘ, ਮੋਹਨ ਲਾਲ ਨਾਲ ਇਕਸੁਰ ਮਿਲਾਕੇ ਡਾ. ਅਟਵਾਲ ਨੂੰ ਜਿਤਾਉਣ ਦਾ ਭਰੋਸਾ ਦਿਤਾ।
ਰਾਮ ਨਗਰ, ਚੋਮੋ ਤੇ ਕੰਦੋਲਾ ਵਾਸੀਆਂ ਵਲੋਂ ਸਵਾਗਤ : ਆਦਮਪੁਰ ਹਲਕੇ ਦੇ ਪਿੰਡਾਂ ਰਾਮ ਨਗਰ ਚੋਮੋ ਅਤੇ ਕੰਦੋਲਾ ਵਿਖੇ ਵੀ ਡਾ. ਚਰਨਜੀਤ ਸਿੰਘ ਅਟਵਾਲ ਦਾ ਨਿੱਘਾ ਸਵਾਗਤ ਹੋਇਆ। ਪਹਿਲਾਂ ਰਾਮ ਨਗਰ ਚੋਮੋ ਵਿਖੇ ਹਰਨਾਮ ਸਿੰਘ, ਬੀਬੀ ਸੁਰਜੀਤ ਕੌਰ, ਪਰਮਾਰ ਅਤੇ ਜਸਪਾਲ ਆਦਿ ਲੀਡਰਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਡਾ. ਅਟਵਾਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਕੰਦੋਲਾ ਵਿਖੇ ਡਾ. ਚਰਨਜੀਤ ਸਿੰਘ ਅਟਵਾਲ ਨੂੰ ਜਿੱਤ ਦਾ ਭਰੋਸਾ ਦਿੰਦੇ ਹੋਏ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਜਥੇ. ਹਰਨਾਮ ਸਿੰਘ, ਗੁਰਮੇਲ ਸਿੰਘ, ਰਾਣਾ ਕੰਦੋਲਾ,ਜਰਨੈਲ ਸਿੰਘ, ਰਾਮ ਕਿਸ਼ਨ, ਮਨੋਹਰ ਸਿੰਘ, ਰਾਜਵਿੰਦਰ ਸਿੰਘ, ਕਮਲਜੀਤ ਸਿੰਘ, ਰਾਜਵਿੰਦਰ ਕੌਰ ਅਤੇ ਕਮਲਜੀਤ ਕੌਰ ਦੀ ਅਗਵਾਈ ਵਿਚ ਕੰਦੋਲਾ ਵਾਸੀਆਂ ਨੇ ਡਾ. ਅਟਵਾਲ ਦੇ ਹੱਕ ਵਿਚ ਜੋਰਦਾਰ ਨਾਅਰੇ ਵੀ ਲਗਾਏ।
Dr. Charanjit Singh Atwal got lot of support in the echo of the jokes found in Tola, Khurdpur, Ram Nagar, Chomo and Kandola




