ਜਲੰਧਰ (ਅਮਨ ਬੱਗਾ): ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ.ਚਰਨਜੀਤ ਸਿੰਘ ਅਟਵਾਲ ਵਲੋਂ ਅਸੰਬਲੀ ਹਲਕਾ ਫਲੌਰ ਦੇ ਕੀਤੇ ਗਏ ਸਫਲ ਦੌਰੇ ਦੇ ਅਖੀਰਲੇ ਪੜਾਅ ਤੇ ਫਲੌਰ ਸ਼ਹਰਿ ਵਚਿ ਵੱਖ ਵੱਖ ਥਾਂਵਾਂ ਤੇ ਹੋਈਆਂ ਮੀਟਿੰਗਾਂ ਵੀ ਆਪਣੇ ਉਤਸ਼ਾਹ ਸਦਕਾ ਰੈਲੀਆਂ ਵਚਿ ਬਦਲ ਗਈਆਂ।

ਇਸ ਮੌਕੇ ਹਲਕਾ ਵਧਾਇਕ ਬਲਦੇਵ ਸਿੰਘ ਖਹਰਾ, ਸੀਨੀਅਰ ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਜਥੇ. ਜਸਬੀਰ ਸਿੰਘ ਰੁਡ਼ਕਾ, ਕੁਲਦੀਪ ਸਿੰਘ, ਦਵਿੰਦਰ ਸਿੰਘ, ਦਨੇਸ਼, ਨਰੇਸ਼, ਗਰਿਦਾਰੀ ਲਾਲ, ਸਤੰਿਦਰ ਸਿੰਘ, ਲਖਬੀਰ ਸਿੰਘ ਲੱਖਾ, ਹਰਕਮਲ ਸਿੰਘ ਸਾਬਕਾ ਸਰਪੰਚ, ਮੁਲਖਾ ਸਿੰਘ ਰੰਧਾਵਾ, ਬਾਬਾ ਸਰੂਪ ਸਿੰਘ, ਮਨਿੰਦਰ ਪਾਲ ਸਿੰਘ, ਰਛਪਾਲ ਸਿੰਘ, ਰਣਜੋਤ ਸਿੰਘ ਸੈਣੀ, ਮਨਤਾਰ ਸਿੰਘ ਰੰਧਾਵਾ ਤੇ ਹੋਰ ਬਹੁਤ ਸਾਰੇ ਆਗੂਆਂ ਦੀ ਅਗਵਾਈ ਹੇਠ ਹਾਜ਼ਰੀਨ ਨੇ ਡਾ. ਅਟਵਾਲ ਦੇ ਹੱਕ ਵਚਿ ਨਾਅਰੇ ਲਗਾਉਂਦੇ ਹੋਏ ਵੱਧ ਤੋਂ ਵੱਧ ਹਮਾਇਤ ਦੇਣ ਦਾ ਐਲਾਨ ਕੀਤਾ।

ਇਸ ਦੌਰਾਨ ਪ੍ਰਸਿੱਧ ਕਸਬੇ ਅੱਪਰਾ ਅਤੇ ਗੋਰਾਇਆ ਵਖੇ ਵੀ ਡਾ.ਅਟਵਾਲ ਦੀ ਹਮਾਇਤ ਲਈ ਉਥੇ ਦੇ ਵਸਨੀਕਾਂ ਵਲੋਂ ਭਰਵੀਂ ਸਭਾ ਕੀਤੀ ਗਈ ਜਥੇ ਨੇਡ਼ਲੇ ਪਿੰਡਾਂ ਦੇ ਲੋਕ ਵੀ ਹਾਜ਼ਰ ਸਨ। ਅਪਰਾ ਦੀ ਸ਼ਾਨਦਾਰ ਰੈਲੀ ਵਚਿ ਹਾਜ਼ਰ ਲੋਕਾਂ ਨੇ ਡਾ. ਅਟਵਾਲ ਦਾ ਨਿੱਘਾ ਸਵਾਗਤ ਕਰਦੇ ਹੋਏ ਊਨਾ ਲਈ ਜੇਤੂ ਅੰਦਾਜ਼ ਵਚਿ ਨਾਅਰੇ ਲਗਾਏ।





