You are currently viewing ਚਰਨਜੀਤ ਸਿੰਘ ਅਟਵਾਲ ਦੇ ਹਕ ਵਿੱਚ ਜਲੰਧਰ ਛਾਉਣੀ ਅਧੀਨ ਪੈਂਦੇ 12 ਪਿੰਡਾਂ ਤੇ ਸ਼ਹਿਰ ਵਿੱਚ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਕੀਤੇ ਗਏ ਚੋਣ ਜਲਸੇ

ਚਰਨਜੀਤ ਸਿੰਘ ਅਟਵਾਲ ਦੇ ਹਕ ਵਿੱਚ ਜਲੰਧਰ ਛਾਉਣੀ ਅਧੀਨ ਪੈਂਦੇ 12 ਪਿੰਡਾਂ ਤੇ ਸ਼ਹਿਰ ਵਿੱਚ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਕੀਤੇ ਗਏ ਚੋਣ ਜਲਸੇ

 

ਜਲੰਧਰ, 12 ਮਈ  ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘਅਟਵਾਲ ਨੇ ਅੱਜ ਜਲੰਧਰ ਛਾਉਣੀ ਅਧੀਨ ਪੈਂਦੇ ਕਰੀਬ ਇਕਦਰਜਨ ਪਿੰਡਾਂ ਤੇ ਸ਼ਹਿਰ ਵਿੱਚ ਹਲਕਾ ਇੰਚਾਰਜ ਸਰਬਜੀਤ ਸਿੰਘਮੱਕੜ ਦੀ ਅਗਵਾਈ ਹੇਠ ਚੋਣ ਜਲਸੇ ਕੀਤੇ ਗਏ। ਇਨਾਂ ਜਲਸਿਆਂਨੂੰ ਸੰਬੋਧਨ ਕਰਦਿਆਂ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿਉਨਾਂ ਦੀ ਚੋਣ ਮੁਹਿੰਮ ਨੂੰ ਹਲਕੇ ਭਰ ‘ਚੋਂ ਭਰਵਾਂ ਹੁੰਗਾਰਾ ਮਿਲ ਰਿਹਾਹੈ ਤੇ ਉਹ ਸਾਨਦਾਰ ਜਿੱਤ ਪ੍ਰਾਪਤ ਕਰਨਗੇ। ਡਾ. ਅਟਵਾਲ ਨੇ ਮੌਜੂਦਾਕੈਪਟਨ ਸਰਕਾਰ ਦੀ ਪੁਰਜੋਰ ਸਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿਕਾਂਗਰਸ ਸਰਕਾਰ ਤੋਂ ਹਰ ਵਰਗ ਨਿਰਾਸ ਹੋ ਚੁੱਕਾ ਹੈ। ਹਲਕਾਇੰਚਾਰਜ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਅੱਜ ਦੇਸ ਦੀਸੁਰੱਖਿਆ ਲਈ ਮੋਦੀ ਵਰਗੇ ਤਾਕਤਵਰ ਪ੍ਰਧਾਨ ਮੰਤਰੀ ਦੀ ਵਧੇਰੇਲੋੜ ਹੈ। ਉਨਾਂ ਪਾਰਟੀ ਉਮੀਦਵਾਰ ਦੀ ਗੱਲ ਕਰਦਿਆਂ ਕਿਹਾ ਕਿਡਾ. ਚਰਨਜੀਤ ਸਿੰਘ ਅਟਵਾਲ ਇਕ ਨੇਕ, ਇਮਾਨਦਾਰ ਤੇ ਸੁਲਝੇਹੋਏ ਆਗੂ ਹਨ ਜਿਨਾਂ ਨੂੰ ਹਰੇਕ ਕਰਨ ਅਤੇ ਕਰਵਾਉਣ ਦਾ ਵਧੇਰੇਤਜਰਬਾ ਹੈ। ਸ. ਮੱਕੜ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਇਕ-ਇਕ ਵੋਟ ਡਾ. ਅਟਵਾਲ ਨੂੰ ਪਾਉਣ ਤਾਂ ਜੋ ਹਲਕੇ ਦੇ ਵਿਕਾਸ ਦੇਦਰਵਾਜੇ ਖੁੱਲ ਸਕਣ। ਵੱਖ ਵੱਖ ਪਿੰਡਾਂ ‘ਚ ਹੋਏ ਚੋਣ ਜਲਸਿਆਂਦੌਰਾਨ ਵੱਡੀ ਤਦਾਦ ਲੋਕਾਂ ਨੇ ਡਾ. ਅਟਵਾਲ ਨੂੰ ਆਪਣੇ ਹੱਥ ਖੜੇਕਰਕੇ ਪੂਰਨ ਬਹੁਮੱਤ ਦਿਵਾਉਣ ਦਾ ਭਰੋਸਾ ਦਿਵਾਇਆ।

ਇਸ ਤੋਂ ਪਹਿਲਾ ਡਾ. ਅਟਵਾਲ ਨੇ ਸ਼ਹਿਰ ਦੇ ਲਿੰਕ ਰੋਡ ਵਿਖੇ ਸਥਿਤਸ਼੍ਰੀ ਰਾਮ ਸ਼ਰਨਮ ਆਸ਼ਰਮ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮਦੀ ਸ਼ੁਰੂਆਤ ਕੀਤੀ। ਇਸ ਤੌਂ ਇਲਾਵਾ ਸ਼ਹਿਰ ਦੇ ਪ੍ਰਸਿੱਧ ਡਾਕਟਰਾਂਨਾਲ ਵੀ ਡਾ. ਅਟਵਾਲ ਨੇ ਮੀਟਿੰਗ ਕੀਤੀ, ਜਿੱਥੇ ਉਨਾਂ ਡਾਕਟਰਵਰਗ ਦੀਆ ਸਮੱਸਿਆਵਾਂ ਵੀ ਸੁਣੀਆਂ ਅਤੇ ਉਨਾਂ ਦੇ ਯੋਗ ਹੱਲ ਦਾਭਰੋਸਾ ਵੀ ਦਿਵਾਇਆ।

ਇਨਾਂ ਚੋਣ ਜਲਸਿਆਂ ਦੌਰਾਨ ਉਮੀਦਵਾਰ ਡਾ. ਚਰਨਜੀਤ ਸਿੰਘਅਟਵਾਲ ਤੇ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਨੂੰ ਵੱਖ-ਵੱਖਪਿੰਡਾਂ ਵਿਚ ਸਨਮਾਨਿਤ ਵੀ ਕੀਤਾ ਗਿਆ। ਇਨਾਂ ਚੋਣ ਜਲਸਿਆਂਮੌਕੇ ਸਤਪਾਲ ਮੈਂਬਰ ਬਲਾਕ ਸੰਮਤੀ, ਬੀਬੀ ਗੁਰਦੇਵ ਕੌਰ ਸੰਘਾਂ, ਗੁਰਮੱਖ ਸਿੰਘ ਨੰਬਰਦਾਰ, ਬਲਜੀਤ ਸਿੰਘ ਸਾਬਕਾ ਸਰਪੰਚ, ਸੋਦਾਗਰ ਸਿੰਘ, ਗੁਰਸ਼ਰਨਦੀਪ ਸਿੰਘ ਸੰਘਾ ਆਦਿ ਨੇ ਸੰਬੋਧਨ ਵੀਕੀਤਾ। ਜਿਹੜੇ ਪਿੰਡਾਂ ਵਿਚ ਚੋਣ ਜਲਸੇ ਹੋਏ ਉਨਾਂ ਵਿਚ ਪਿੰਡਸਲੇਮਪੁਰ ਮਸੰਦਾਂ, ਧਨਾਲ ਕਲਾਂ, ਲੋਹਾਰਾ, ਚਾਚੋਵਾਲ, ਰਾਏਪੁਰ, ਸਲਾਰਪੁਰ, ਦੌਲਤ ਪੁਰ, ਹਰਦੋਫਰੋਲਾ, ਦਿਵਾਲੀ, ਅਲਾਦੀਨਪੁਰ, ਦੀਪ ਨਗਰ, ਲਿਧੜਾਂ ਪ੍ਰਮੁੱਖ ਹਨ। ਇਸ ਮੌਕੇ ਸਾਬਕਾ ਸਰਪੰਚ ਓਮਪ੍ਰਕਾਸ਼, ਦਰਸ਼ਨ ਸਿੰਘ ਸਾਬਕਾ ਸਰਪੰਚ, ਨਰਿੰਦਰ ਸਿੰਘ ਸਾਬਕਾਪੰਚ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਧਰਮ ਸਿੰਘ, ਬਿਸ਼ਨ ਦਾਸਸਾਬਕਾ ਪੰਚ, ਗੁਰਸ਼ਰਨ ਦੀਪ ਸਿੰਘ ਸੰਘਾ, ਅਜੀਤ ਸਿੰਘ ਸੰਘਾ, ਸੁਖਦੇਵ ਸਿੰਘ, ਸੁਲੱਖਣ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘਸੰਘਾਂ, ਕਮਲਜੀਤ ਕੌਰ ਸਾਬਕਾ ਸਰਪੰਚ, ਗੁਰਦੀਪ ਸਿੰਘ ਨੰਬਰਦਾਰ, ਜਰਨੈਲ ਸਿੰਘ, ਸੰਤੋਖ ਸਿੰਘ ਪ੍ਰਧਾਨ ਸੋਸਾਇਟੀ, ਚਰਨਜੀਤ ਸਿੰਘਲਾਡੀ, ਹਰਜਿੰਦਰ ਸਿੰਘ ਹਲਵਾਈ, ਜੋਗਿੰਦਰ ਸਿੰਘ, ਸਨੀ ਪੰਚ, ਬਲਿਹਾਰ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ, ਤਰਸੇਮ ਕੌਰ ਪੰਚ, ਕੁਲਵਿੰਦਰ ਸਿੰਘ, ਵਿਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚਹਲਕਾ ਵਾਸੀ ਹਾਜਰ ਸਨ।