You are currently viewing ਜਲੰਧਰ ਕੈਂਟ ਹਲਕੇ ‘ਚ ਸੁਰਿੰਦਰ ਸਿੰਘ ਸੋਢੀ ਦੀ ਜਿੱਤ ਵੱਧਦੇ ਜਾ ਰਹੇ ਹਨ ਆਸਾਰ, ਘਰ-ਘਰ ਪਹੁੰਚਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਯੋਜਨਾਵਾਂ

ਜਲੰਧਰ ਕੈਂਟ ਹਲਕੇ ‘ਚ ਸੁਰਿੰਦਰ ਸਿੰਘ ਸੋਢੀ ਦੀ ਜਿੱਤ ਵੱਧਦੇ ਜਾ ਰਹੇ ਹਨ ਆਸਾਰ, ਘਰ-ਘਰ ਪਹੁੰਚਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਯੋਜਨਾਵਾਂ

ਜਲੰਧਰ: ਆਮ ਆਦਮੀ ਪਾਰਟੀ ਦੇ ਜਲੰਧਰ ਛਾਉਣੀ ਹੱਲਕੇ ਤੋਂ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਧਰਮ ਪਤਨੀ ਪ੍ਰੋ਼ ਰਾਜਵਰਿੰਦਰ ਕੌਰ ਤੇ ਹਮਾਇਤੀਆਂ ਵੱਲੋਂ ਚੌਣ ਗਤੀਵਿਧੀਆਂ ਵਿਚ ਤੇਜੀ ਲਿਆ, ਸਰਦ ਰੁੱਤ ਵਿਚ ਵੀ ਚੌਣ ਮੁਹਿੰਮ ਨੂੰ ਹੋਰ ਭੱਖਣ ਲੈ ਦਿੱਤਾ ਹੈ।

ਅੱਜ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਵੱਲੋਂ ਜਮਸ਼ੇਰ, ਸਰਹਾਲੀ ਆਦਿ ਖੇਤਰਾਂ ਵਿਚਲਇਲਾਕਾ ਨਿਵਾਸੀਆਂ ਨਾਲ ਨਿਜੀ ਰਾਵਤਾ ਕਾਇਮ ਕਰਦਿਆਂ ਪਾਰਟੀ ਮੈਨੀਫੈਸਟੋ ਬਾਰੇ ਜਿਕਰ ਕਰਦਿਆਂ, ਜਿਤ ਹਾਸਲ ਕਰਨ ਮਗਰੋ ਇਲਾਕੇ ਦੇ ਹਰ ਵਿਕਾਸੀ ਕੰਮ ਪਹਿਲ ਦੇ ਅਧਾਰ ਤੇ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ। ਇਸ ਮੌਕੇ ਹਾਜਰ ਇਲਾਕੇ ਦੇ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ ਦਵਿੰਦਰ ਸਿੰਘ ਵੱਲੋਂ ਸੋਢੀ ਸਾਹਿਬ ਨੂੰ ਭਾਰੀ ਬਹੁਮਤ ਨਾਲ ਆਪਦੇ ਇਲਾਕੇ ਵਿਚੋਂ ਜਿਤਾਉਣ ਦਾ ਯਕੀਨ ਦਿਵਾਇਆ ਗਿਆ।

ਦੁਸਰੇ ਪਾਸੇ ਅੱਜ ਤੱਕ ਖੇਡਾਂ ਤੇ ਪੁਲਿਸ ਪ੍ਰਸਾਸ਼ਨ ਵਿਚ ਨਾ ਟੁੱਟਣ ਵਾਲੇ ਰਿਕਾਰਡ ਪੈਦਾ ਕਰਨ ਵਾਲੇ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਢੁਕਵੇਂ ਘਰੇਲੂ ਮਾਹੌਲ, ਸਹੂਲਤਾਂ,ਲੌੜਾਂ, ਸਹਿਯੋਗ ਨਾਲ ਉਤਸ਼ਾਹਿਤ ਕਰ ਮੱਲਾਂ ਮਾਰਨ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਧਰਮ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੌਢੀ ਵੱਲੋਂ ਹੁਣ ਰਾਜਨੀਤੀ ਦੇ ਖੇਤਰ ਵਿੱਚ ਵੀ ਰਿਕਾਰਡ ਤੋੜ ਜਿੱਤ ਦਿਵਾਉਣ ਲਈ ਬੜੀ ਹੀ ਸਰਗਰਮੀ ਨਾਲ ਸੰਬਧਿਤ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਡੋਰ–ਟੂ–ਡੋਰ ਮੁਹਿੰਮ ਦੀ ਵਾਗਡੋਰ ਵੀ ਸੰਭਾਲੀ ਹੌਈ ਹੈ।

ਇਸ ਕੜੀ ਤਹਿਤ ਉਨ੍ਹਾਂ ਵੱਲੋਂ ਡਿਫੈਂਸ ਕਲੋਨੀ ਖੇਤਰ ‘ਚ ਅੱਜ ਪਾਰਟੀ ਦੇ ਮੈਨੀਫੈਸਟੋ , ਸੌਢੀ ਸਾਹਿਬ ਦੀਆਂ ਮਾਰੀਆਂ ਮੱਲ੍ਹਾ ਬਾਰੇ ਜਿਕਰ ਕਰਦਿਆਂ , ਨਰੋਏ ਸਮਾਜ ਦੀ ਸਿਰਜਣਾ ਲਈ ਨਿਰਪੱਖਤਾ ਨਾਲ ਸੇਵਾਵਾਂ ਨਿਭਾਉਣ ਦੇ ਸੋਢੀ ਸਾਹਿਬ ਦੇ ਮਨਸੂਬੇ ਉਪਰ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾ, ਹੁਣ ਤਕ ਵਿਕਾਸ ਦੇ ਨਾਮ ਉਪਰ ਹੋਏ ਧੋਖੇ ਤੋ ਬੱਚਣ ਲਈ ਵੋਟ ਦਾ ਜਾਗਰੂਕਤਾ ਨਾਲ ਸੱਦ ਉਪਯੋਗ ਕਰਨ ਦੀ ਗੁਜਾਰਿਸ਼ ਕੀਤੀ ਗਈ। ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸੋਢੀ ਸਾਹਿਬ ਨੂੰ ਆਪਣੀ ਕੀਮਤੀ ਵੋਟ ਪਾ ਵਿਧਾਨਸਭਾ ਭੇਜਣ ਦਾ ਵਿਸਵਾਸ਼ ਦਿਵਾਇਆ ਗਿਆ।

Surinder Singh Sodhi’s victory in Jalandhar Cantt constituency is on the rise