You are currently viewing ਲੋਕਾਂ ਨੇ ਐਡਵੋਕੇਟ ਬਲਵਿੰਦਰ ਨੂੰ ਪਲਕਾਂ ‘ਤੇ ਬੈਠਾਇਆ, ਕਿਹਾ – ‘ਚੋਧਰੀ ਸੁਰਿੰਦਰ ਨੇ ਪਿੰਡ ਵਿਚ ਕੋਈ ਵਿਕਾਸ ਕੰਮ ਨਹੀਂ ਕੀਤਾ’

ਲੋਕਾਂ ਨੇ ਐਡਵੋਕੇਟ ਬਲਵਿੰਦਰ ਨੂੰ ਪਲਕਾਂ ‘ਤੇ ਬੈਠਾਇਆ, ਕਿਹਾ – ‘ਚੋਧਰੀ ਸੁਰਿੰਦਰ ਨੇ ਪਿੰਡ ਵਿਚ ਕੋਈ ਵਿਕਾਸ ਕੰਮ ਨਹੀਂ ਕੀਤਾ’

ਕਰਤਾਰਪੁਰ: ਕਰਤਾਰਪੁਰ ਹਲਕੇ ਚ ਪਿੰਡ ਵਾਸੀਆਂ ਵੱਲੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਖੁੱਲ੍ਹ ਕੇ ਮਦਦ ਕਰਨ ਅਤੇ ਵੱਧ ਤੋਂ ਵੱਧ ਵੋਟਾਂ ਪੁਆਉਣ ਦਾ ਯਕੀਨ ਦਿਵਾਇਆ ਗਿਆ।

ਜਦ ਐਡਵੋਕੇਟ ਪਿੰਡ ਚਾਹੜ੍ਕੇ ਪਹੁੰਚੇ ਤਾਂ ਪਿੰਡ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਲੋਕਾਂ ਨੇ ਦੱਸਿਆ ਕਿ ਚੋਧਰੀ ਸੁਰਿੰਦਰ ਸਿੰਘ ਨੇ ਪਿੰਡ ਦਾ ਕੋਈ ਵੀ ਵਿਕਾਸ ਕੰਮ ਨਹੀਂ ਕੀਤਾ ਅਤੇ ਇਸ ਵਾਰ ਉਸ ਨੂੰ ਪਿੰਡ ਚੋਂ ਕੋਈ ਵੀ ਵੋਟ ਨਹੀਂ ਪਾਈ ਜਾਵੇਗੀ। ਦੂਸਰੇ ਪਾਸੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ ਅਤੇ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ।