You are currently viewing ਜਸਵਿੰਦਰ ਕੌਰ ਬਾਜਵਾ ਅਰਬਨ ਅਸਟੇਟ ਵੈੱਲਫੇਅਰ ਕਮੇਟੀ ਕਪੂਰਥਲਾ ਦੀ ਸਰਵਸੰਮਤੀ ਨਾਲ ਬਣੀ ਪ੍ਰਧਾਨ

ਜਸਵਿੰਦਰ ਕੌਰ ਬਾਜਵਾ ਅਰਬਨ ਅਸਟੇਟ ਵੈੱਲਫੇਅਰ ਕਮੇਟੀ ਕਪੂਰਥਲਾ ਦੀ ਸਰਵਸੰਮਤੀ ਨਾਲ ਬਣੀ ਪ੍ਰਧਾਨ

ਕਪੂਰਥਲਾ: ਇਤਵਾਰ ਨੂੰ ਅਰਬਨ ਅਸਟੇਟ ਵੈੱਲਫੇਅਰ ਕਮੇਟੀ ਕਪੂਰਥਲਾ ਦੀ ਚੋਣ ਸਬੰਧੀ ਵੱਡੀ ਗਿਣਤੀ ਵਿਚ ਪੁੱਡਾ ਕਾਲੋਨੀ (ਅਰਬਨ ਸਟੇਟ ) ਨਿਵਾਸੀ ਇਕੱਤਰ ਹੋਏ।

ਚੋਣ ਸਬੰਧੀ ਆਯੋਜਿਤ ਵਿਚਾਰ ਵਟਾਂਦਰਾ ਮੀਟਿੰਗ ਦੌਰਾਨ 6 ਮੈਡਮ ਜਸਵਿੰਦਰ ਕੌਰ ਬਾਜਵਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਸੁਦੇਸ਼ ਕੁਮਾਰ ਸ਼ਰਮਾ (ਜ਼ਿਲਾ ਪ੍ਰਧਾਨ ਸੇਵਾ ਮੁਕਤ ਮੁਲਾਜ਼ਮ ਵਿੰਗ ਆਪ) ਨੂੰ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਕਲਸੀ ਨੂੰ ਜਨਰਲ ਸਕੱਤਰ ਅਤੇ ਮੈਡਮ ਦੀਪਿਕਾ ਸ਼ਰਮਾ ਨੂੰ ਮੀਤ ਪ੍ਰਧਾਨ ਨਾਮਜ਼ਦ ਕੀਤਾ ਗਿਆ।

ਇਸੇ ਤਰ੍ਹਾਂ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ, ਵਿਜੇ ਸਭਰਵਾਲ, ਜੇ.ਐੱਸ. ਔਜਲਾ ਐੱਨ. ਆਰ. ਆਈ., ਜਗੀਰ ਸਿੰਘ ਸਿੱਧੂ, ਸੰਗਰ ਪੁੱਡਾ ਕਾਲੋਨੀ, ਸੀਨੀਅਰ ਐਡਵੋਕੇਟ ਬਲਜੀਤ ਸਿੰਘ ਬਾਜਵਾ, ਸਨੰਦਨ ਸ਼ਰਮਾ, ਵਸਣ ਸਿੰਘ, ਬਲਵਿੰਦਰ ਸਿੰਘ ਹੀਰਾ, ਹਰਭਜਨ ਸਿੰਘ ਸਕੱਤਰ, ਮਾਸਟਰ ਰੇਸ਼ਮ ਸਿੰਘ ਹੈਬਤਪੁਰੀ, ਮੈਡਮ ਰਜਵੰਤ ਕੌਰ ਬਾਠ, ਮੈਡਮ ਰਣਜੀਤ ਕੌਰ, ਰਜਿੰਦਰ ਕੌਰ, ਰਵਿੰਦਰ ਕੌਰ ਚਾਹਲ, ਇੰਦਰਜੀਤ ਕੌਰ, ਪ੍ਰਸ਼ੋਤਮ ਖਿੰਡਾ, ਗੁਰਮੀਤ ਸਿੰਘ ਆਦਿ ਨੂੰ ਅਰਬਨ ਅਸਟੇਟ ਵੈੱਲਫੇਅਰ ਕਮੇਟੀ ਕਪੂਰਥਲਾ ਦੇ ਮੈਂਬਰ ਨਾਮਜ਼ਦ ਕੀਤਾ ਗਿਆ।

ਅਰਬਨ ਅਸਟੇਟ ਵੈੱਲਫੇਅਰ ਕਮੇਟੀ ਕਪੂਰਥਲਾ ਦੇ ਨਵ- ਨਿਯੁਕਤ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਖਿਆ ਕਿ ਉਹ ਪੁਡਾ ਕਾਲੋਨੀ (ਅਰਬਨ ਅਸਟੇਟ) ਦੀ ਸੁਰੱਖਿਆ ਅਤੇ ਸਰਪੱਖੀ ਵਿਕਾਸ ਲਈ ਲੋੜੀਂਦੇ ਉਪਰਾਲੇ ਕਰਨ ਲਈ ਵਚਨਬੱਧ ਹੋਣਗੇ।

खुशखबरी: IELTS में 5 Bands के साथ Canada जाने का सुनहरा सुअवसर जल्दी करें इन नंबरों पर Call: 01815044888, 01725219200

 

Jaswinder Kaur Bajwa is the unanimous president of Urban Estate Welfare Committee Kapurthala