You are currently viewing Ex MLA ਵਡਾਲਾ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਨਕੋਦਰ ਦੇ ਨੂਰਮਹਿਲ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ

Ex MLA ਵਡਾਲਾ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਨਕੋਦਰ ਦੇ ਨੂਰਮਹਿਲ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ

ਜਲੰਧਰ: ਹਲਕਾ ਨਕੋਦਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਜਿਮਣੀ ਚੋਣ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਨਾਲ ਦੌਰੇ ਕੀਤੇ ਗਏ।  ਜਿਸ ਵਿਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਅਤੇ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਨਾਮ ਸਿੰਘ ਕੰਧੋਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਗਜੀਤ ਸਿੰਘ ਸੰਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੇਵਲ ਸਿੰਘ ਕੋਟ ਬਾਦਲ ਖਾਂ ਸਰਕਲ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਗੋਪੀ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਪੁਆਦੜਾ ਸਰਕਲ ਪ੍ਰਧਾਨ , ਸੁਖਦੇਵ ਸਿੰਘ ਗੋਹੀਰ ਸਰਕਲ ਪ੍ਰਧਾਨ ਬਲਵੀਰ ਬਾਲੀ ਐਮ ਸੀ ਨੂਰਮਹਿਲ ਜੱਸਲ ਐਮ ਸੀ ਨੂਰਮਹਿਲ ਰਾਜਾ ਮਿਸਰ ਐਮ ਸੀ ਨੂਰਮਹਿਲ ਨੰਦ ਕਿਸ਼ੋਰ ਗਿੱਲ ਐਮ ਸੀ ਨੂਰ ਮਹਿਲ ਅਵਤਾਰ ਸਿੰਘ ਲਾਲ ਕੋਠੀ ਨੂਰਮਿਹਲ ਕਾਲੀ ਰਾਮਮੂਰਤੀ ਜਸਵੀਰ ਸਿੰਘ ਆਦਿ ਪਿੰਡਾਂ ਤੋਂ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ ਅਤੇ ਹੋਰ ਸੀਨੀਅਰ ਆਗੂ ਇਸ ਮੁਹਿੰਮ ਵਿਚ ਕੁੱਦੇ ਹੋਏ ਹਨ। ਪਿੰਡ ਕੋਟ ਬਾਦਲ ਖਾਂ,ਕੰਦੋਲਾ ਕਲਾਂ, ਪੁਆਦੜਾ,ਫਰਵਾਲਾ,ਬਿਲਗਾ ਤੇ ਨੂਰਮਹਿਲ ਸ਼ਹਿਰ ਹਲਕਾ ਨਕੋਦਰ ਕੁਝ ਇਨ੍ਹਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਹੁਦੇਦਾਰ ਸਹਿਬਾਨਾਂ ਅਤੇ ਵਰਕਰ ਸਹਿਬਾਨਾਂ ਨਾਲ ਜਲੰਧਰ ਦੀ ਉਪ ਚੋਣ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਪ੍ਰਚਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁਕਾ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

Ex MLA Wadala stormed various villages of Noormahal block of Nakodar in favor of Dr. Sukhi