You are currently viewing ਬਲਦੇਵ ਸਿੰਘ ਖਹਿਰਾ – ਅਸੀਂ ਸਾਥ ਦਿਆਂਗੇ ਤੇਰਾ…  ਤੇਜ਼ ਬਾਰਿਸ਼ ਵੀ ਨਹੀਂ ਰੋਕ ਸਕੀ ਬਲਦੇਵ ਸਿੰਘ ਖਹਿਰਾ ਦਾ ਚੋਣ ਪ੍ਰਚਾਰ!! ਅੱਪਰਾ ਵਿੱਖੇ ਖੋਲਿਆ ਅਕਾਲੀਦਲ-ਬਸਪਾ ਦਾ ਚੋਣ ਦਫ਼ਤਰ

ਬਲਦੇਵ ਸਿੰਘ ਖਹਿਰਾ – ਅਸੀਂ ਸਾਥ ਦਿਆਂਗੇ ਤੇਰਾ… ਤੇਜ਼ ਬਾਰਿਸ਼ ਵੀ ਨਹੀਂ ਰੋਕ ਸਕੀ ਬਲਦੇਵ ਸਿੰਘ ਖਹਿਰਾ ਦਾ ਚੋਣ ਪ੍ਰਚਾਰ!! ਅੱਪਰਾ ਵਿੱਖੇ ਖੋਲਿਆ ਅਕਾਲੀਦਲ-ਬਸਪਾ ਦਾ ਚੋਣ ਦਫ਼ਤਰ

 

ਫਿਲੌਰ( ਅਮਨ ਬੱਗਾ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਫਿਲੌਰ ਤੋਂ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੀ ਜਿੱਤ ਦਾ ਰਾਹ ਲਗਾਤਾਰ ਪੱਧਰਾ ਹੁੰਦਾ ਜਾ ਰਿਹਾ ਹੈ ਅੱਜ ਕਸਬਾ ਅੱਪਰਾ ਵਾਸੀਆਂ ਨੇ ਅੱਪਰਾ ਵਿਖੇ ਬਲਦੇਵ ਖਹਿਰਾ ਦਾ ਚੋਣ ਆਫਿਸ ਖੋਲ੍ਹ ਕੇ ਖਹਿਰਾ ਦੀ ਜਿੱਤ ਦਾ ਨੀਂਹ ਪੱਥਰ ਰੱਖ ਦਿੱਤਾ।

ਬਲਦੇਵ ਖਹਿਰਾ ਦੇ ਹੱਕ ਵਿਚ ਹੋ ਰਹੇ ਚੁਣਾਵ ਪ੍ਰਚਾਰ ਨੂੰ ਤੇਜ ਬਾਰਿਸ਼ ਅਤੇ ਠੰਡ ਵੀ ਨਹੀਂ ਰੋਕ ਪਾ ਰਹੀ।

ਇਸ ਮੌਕੇ ਬਲਦੇਵ ਖਹਿਰਾ ਦੇ ਸਮਰਥਕਾਂ ਨੇ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਇਸ ਮੌਕੇ ਅੱਪਰਾ ਵਾਸੀਆਂ ਨੇ ਕਿਹਾ ਕਿ ਖਹਿਰਾ ਸਾਬ੍ਹ ਅੱਪਰਾ ਤੋਂ ਇਕ ਇਕ ਵੋਟ ਤੁਹਾਡੇ ਹੱਕ ਵਿੱਚ ਭੁਗਤੇਗੀ ਅਤੇ ਤੁਸੀਂ ਹੀ ਦੁਬਾਰਾ ਐੱਮਐੱਲਏ ਬਣੋਗੇ।

ਉਨ੍ਹਾਂ ਕਿਹਾ ਸਾਨੂੰ ਖਹਿਰਾ ਸਾਹਿਬ ਤੋਂ ਬਿਨਾਂ ਹੋਰ ਕੋਈ ਵੀ ਐਮਐਲਏ ਨਹੀਂ ਚਾਹੀਦਾ ।

ਇਸ ਮੌਕੇ ਬਲਦੇਵ ਖਹਿਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਲੋਰ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਮੈਂ ਦਿਨ ਰਾਤ ਇੱਕ ਕਰਕੇ ਫਲੋਰ ਦੀ ਸੇਵਾ ਕੀਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਹਰ ਹਾਲ ਵਿਚ ਬਣ ਰਹੀ ਹੈ ਉਨ੍ਹਾਂ ਕਿਹਾ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਅਤੇ ਉਨ੍ਹਾਂ ਨੂੰ ਫਿਲੌਰ ਦੀ ਦੁਬਾਰਾ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਫਲੋਰ ਵਿੱਚ ਵਿਕਾਸ ਦਾ ਹੜ੍ਹ ਆਵੇਗਾ !

 

ਉਨ੍ਹਾਂ ਕਿਹਾ ਕਿ ਫਿਲੌਰ ਵਿੱਚ ਸਰਕਾਰ ਬਣਨ ਤੇ ਇਨ੍ਹਾਂ ਵਿਕਾਸ ਕਰਾਇਆ ਜਾਵੇਗਾ ਜਿਨ੍ਹਾਂ ਪਿਛਲੇ ਪੰਜਾਹ ਸਾਲਾਂ ਵਿੱਚ ਨਹੀਂ ਹੋਇਆ ਹੋਵੇਗਾ । ਉਨ੍ਹਾਂ ਕਿਹਾ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਕੇ ਪੰਜਾਬ ਦਾ ਰੁਕਿਆ ਹੋਇਆ ਵਿਕਾਸ ਦੁਬਾਰਾ ਚੱਲ ਸਕੇ।