You are currently viewing ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਸਿਧਾਂਤਕ ਖੇਤਰੀ ਪਾਰਟੀ ਦੀ ਅਤਿਅੰਤ ਜਰੂਰਤ, ਜੋ ਕਿ ਪੰਜਾਬ ਵਾਸੀਆਂ ਨੂੰ ਜਲਦੀ ਹੀ ਪੰਥਕ ਏਕਤਾ ਦੇ ਰੂਪ ਵਿੱਚ ਪਾਰਟੀ ਮਿਲੇਗੀ: ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਸਿਧਾਂਤਕ ਖੇਤਰੀ ਪਾਰਟੀ ਦੀ ਅਤਿਅੰਤ ਜਰੂਰਤ, ਜੋ ਕਿ ਪੰਜਾਬ ਵਾਸੀਆਂ ਨੂੰ ਜਲਦੀ ਹੀ ਪੰਥਕ ਏਕਤਾ ਦੇ ਰੂਪ ਵਿੱਚ ਪਾਰਟੀ ਮਿਲੇਗੀ: ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਨਕੋਦਰ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਲਕਾ ਨਕੋਦਰ ਦੀ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਨਕੋਦਰ ਸਥਿਤ ਪਾਰਟੀ ਦਫ਼ਤਰ ਵਿਖੇ ਸੀਨੀਅਰ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਯੋਗ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਮੋਹਤਬਰ ਵਿਅਕਤੀਆਂ, ਸੀਨੀਅਰ ਵਰਕਰਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦਾ ਮੁੱਖ ਮੰਤਵ ਮੌਜੂਦਾ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣਾ ਅਤੇ ਹਲਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨਾ ਸੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਨੇ ਪੰਜਾਬ ਦੀ ਮੌਜੂਦਾ ਸਿਆਸੀ ਹਲਚਲ ਅਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਇੱਕ ਮਜ਼ਬੂਤ ਅਤੇ ਸਿਧਾਂਤਕ ਖੇਤਰੀ ਪਾਰਟੀ ਦੀ ਅਤਿਅੰਤ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਮੇਸ਼ਾ ਪੰਥਕ ਕਦਰਾਂ-ਕੀਮਤਾਂ, ਪੰਜਾਬ ਦੇ ਹੱਕਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਰਣਨੀਤੀ ਅਤੇ ਨੀਤੀਆਂ ਬਾਰੇ ਹਾਜ਼ਰ ਮੋਹਤਬਰ ਸੱਜਣਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਦਾਰ ਵਡਾਲਾ ਨੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਦਾ ਪ੍ਰਚਾਰ ਕਰਨ। ਇਸ ਦੇ ਨਾਲ ਹੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਅਤੇ ਬੂਥ ਪੱਧਰ ‘ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਡਿਊਟੀਆਂ ਵੀ ਲਗਾਈਆਂ ਗਈਆਂ।

ਮੀਟਿੰਗ ਦੌਰਾਨ ਪੰਥਕ ਏਕਤਾ ਦੇ ਮੁੱਦੇ ‘ਤੇ ਵੀ ਗੰਭੀਰਤਾ ਨਾਲ ਚਰਚਾ ਕੀਤੀ ਗਈ। ਸਮੂਹ ਆਗੂਆਂ ਅਤੇ ਮੋਹਤਬਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਸਮੁੱਚੀਆਂ ਪੰਥਕ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇੱਕਜੁੱਟ ਹੋਣਾ ਚਾਹੀਦਾ ਹੈ, ਤਾਂ ਜੋ ਪੰਜਾਬ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਹਾਜ਼ਰ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਪੰਥਕ ਏਕਤਾ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇੱਕ ਕਰ ਦੇਣਗੇ।

ਅੰਤ ਵਿੱਚ ਹਲਕਾ ਨਕੋਦਰ ਦੇ ਸਮੂਹ ਮੋਹਤਬਰ ਵਿਅਕਤੀਆਂ ਅਤੇ ਵਰਕਰਾਂ ਵੱਲੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਜਥੇਦਾਰ ਵਡਾਲਾ ਜੀ ਨੇ ਮੀਟਿੰਗ ਵਿੱਚ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਰਕਰਾਂ ਦਾ ਇਹ ਉਤਸ਼ਾਹ ਆਉਣ ਵਾਲੇ ਸਮੇਂ ਵਿੱਚ ਹਲਕਾ ਨਕੋਦਰ ਅੰਦਰ ਪਾਰਟੀ ਦੀ ਵੱਡੀ ਜਿੱਤ ਦਾ ਮੁੱਢ ਬੰਨ੍ਹੇਗਾ।

ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਤੋਂ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਜਿਨਾਂ ਵਿੱਚਅਵਤਾਰ ਸਿੰਘ ਕਲੇਰ ਸੁਰਤੇਜ ਸਿੰਘ ਬਾਸੀ ਲਸ਼ਕਰ ਸਿੰਘ ਰਹੀਮਪੁਰ ਸੁਖਵੰਤ ਸਿੰਘ ਰੌਲੀ ਲੰਬਰਦਾਰ ਹਰਪਾਲ ਸਿੰਘ ਮੁੱਧ ਲੰਬਰਦਾਰ ਸੁਰਜੀਤ ਸਿੰਘ ਹੇਰਾਂ ਹਰਜੋਤ ਸਿੰਘ ਫਰਵਾਲਾ ਤਰਸੇਮ ਸਿੰਘ ਲਿਤਰਾਂ ਰਾਣਾ ਲਿਤਰਾਂ ਹਰਿੰਦਰ ਸਿੰਘ ਸਰੀਂਹ ਪਰਮਿੰਦਰ ਸਿੰਘ ਚੱਕ ਕਲਾਂ ਮਹਿੰਦਰ ਸਿੰਘ ਮੁਹੇਮਾਂ ਨਿਰਮਲ ਸਿੰਘ ਫੌਜੀ ਚੱਕ ਖੁਰਦ ਸਰਵਣ ਸਿੰਘ ਬਾਠ ਗਗਨ ਆਧੀ ਮਲਕੀਤ ਸਿੰਘ ਰਸੂਲਪੁਰ ਬਲਵਿੰਦਰ ਸਿੰਘ ਆਲੇਵਾਲੀ ਜਸਜੀਤ ਸਿੰਘ ਸਨੀ ਬਿਲਗਾ ਪੁਸ਼ਪਿੰਦਰ ਜੋਸ਼ੀ ਬਿਲਗਾ ਧਨਵੀਰ ਆਲੋਵਾਲ ਕੁਲਦੀਪ ਸਿੰਘ ਚੱਕ ਮੁਗਲਾਨੀ ਸੋਨੂੰ ਤਲਵੰਡੀ ਭਰੋ ਕੁਲਵਿੰਦਰ ਸਿੰਘ ਕੰਦੋਲਾ ਜਗਤਾਰ ਸਿੰਘ ਬਾਜਵਾ ਕੰਗ ਸਾਬੂ ਦਿਲਬਾਗ ਸਿੰਘ ਬਿੱਲਾ ਨਵਾਬ ਅਵਤਾਰ ਸਿੰਘ ਲਾਲ ਕੋਠੀ ਸਰਪੰਚ ਜੱਸਲ ਕੰਗ ਸਾਬੂ ਸਰਪੰਚ ਨਾਥੀ ਰਾਮ ਮਾਲੜੀ ਜੀਤਾ ਮੱਲੀਆਂ ਬੂਟਾ ਸਿੰਘ ਚੱਕ ਵੇਡੰਲ ਸੰਤੋਖ ਸਿੰਘ ਚੱਕ ਵੇਡੰਲ ਲੰਬੜਦਾਰ ਬਲਜਿੰਦਰ ਸਿੰਘ ਢਗਾਰਾ ਸਰਪੰਚ ਗੁਰਜੀਤ ਸਿੰਘ ਢਗਾਰਾ ਲੈਂਬਰ ਸਿੰਘ ਗਦਰਾ ਸਤਵੰਤ ਸਿੰਘ ਕਾਲਾ ਭਲਵਾਨ ਇੰਦਰਪਾਲ ਸਿੰਘ ਸੰਧੂ ਭੁਪਿੰਦਰ ਸਿੰਘ ਭਿੰਡਰ ਅਵਤਾਰ ਸਿੰਘ ਸੰਧੂ ਨਕੋਦਰ ਮੰਗਾਂ ਨਕੋਦਰ ਡਾਕਟਰ ਗੁਲਸ਼ਨ ਵਿਸ਼ਾਲ ਧੀਰ ਅਵਤਾਰ ਸਿੰਘ ਸਿੱਧਵਾਂ ਡਾਕਟਰ ਹੁੰਦਲ ਢੱਡਾ ਅਵਤਾਰ ਸਿੰਘ ਸੋਨੂੰ ਖੀਵਾ ਜੋਗਿੰਦਰ ਸਿੰਘ ਗਿੱਲ ਨਕੋਦਰ ਬੱਬੂ ਹੁਸੈਨਪੁਰ ਹਰਦੀਪ ਸਿੰਘ ਡਿੰਪੀ ਕਲਿਆਣਪੁਰ ਸਰਪੰਚ ਸੁਖਵੀਰ ਸਿੰਘ ਸੁੱਖਾ ਜੱਟ ਸ਼ਾਹਕੋਟ ਸੱਤਪਾਲ ਟੰਡਨ ਨਕੋਦਰ ਦੀਪਾ ਐਰੀ ਨਕੋਦਰ ਆਦਿ ਹਾਜ਼ਰ ਸਨ।

There is an urgent need for a principled regional party to safeguard the interests of Punjab and the Panth