You are currently viewing ਨਾਜਾਇਜ ਕਲੋਨੀ ਦੇ ਨਾਲ ਕਰੀਬ 60 ਦੁਕਾਨਾਂ ਕੱਟ ਕੇ ਕਲੋਨਾਈਜ਼ਰ ਨੇ ਕਮਾਏ ਕਰੋੜਾਂ ਰੁਪਏ. ਅਧਿਕਾਰੀਆਂ ਦੀਆ ਵੀ ਭਰੀਆਂ ਜੇਬਾਂ ਪਰ ਸਰਕਾਰੀ ਖਜ਼ਾਨਾ ਖਾਲੀ ਦਾ ਖਾਲੀ

ਨਾਜਾਇਜ ਕਲੋਨੀ ਦੇ ਨਾਲ ਕਰੀਬ 60 ਦੁਕਾਨਾਂ ਕੱਟ ਕੇ ਕਲੋਨਾਈਜ਼ਰ ਨੇ ਕਮਾਏ ਕਰੋੜਾਂ ਰੁਪਏ. ਅਧਿਕਾਰੀਆਂ ਦੀਆ ਵੀ ਭਰੀਆਂ ਜੇਬਾਂ ਪਰ ਸਰਕਾਰੀ ਖਜ਼ਾਨਾ ਖਾਲੀ ਦਾ ਖਾਲੀ

 


Punjab Live News (ਅਮਨ ਬੱਗਾ) ਪੰਜਾਬ ‘ਚ ਇਕ ਪਾਸੇ ਸਰਕਾਰ ਦਾ ਖਜ਼ਾਨਾ ਖਾਲੀ ਹੈ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹਾਂ ਨਹੀਂ ਹਨ ਦੂਜੇ ਪਾਸੇ ਸਰਕਾਰ ਦਾ ਆਪਣਾ ਪੁੱਡਾ ਵਿਭਾਗ ਇਸ ਸਮੇਂ ਸਰਕਾਰ ਨੂੰ ਸਭ ਤੋਂ ਜ਼ਿਆਦਾ ਖੋਰਾ ਲਗਾਓਣ ‘ਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡ ਰਿਹਾ। 

ਜਾਣਕਾਰੀ ਅਨੁਸਾਰ ਇਹ ਤਾਜ਼ਾ ਮਾਮਲਾ ਪੁੱਡਾ ਅਧੀਨ ਆਉਂਦੇ ਆਦਮਪੁਰ- ਹੁਸ਼ਿਆਰਪੁਰ ਰੋਡ ਤੇ ਸਥਿਤ ਪਿੰਡ ਮੰਡਿਆਲੀ ਦਾ ਸਾਹਮਣੇ ਆਇਆ ਹੈ ਇਸ ਇਕੋ ਪਿੰਡ ‘ਚ ਜਿੱਥੇ ਪੁਡਾ ਅਧਿਕਾਰੀਆਂ ਦੇ ਇਕ ਚਹੇਤੇ ਕਲੋਨਾਈਜਰ ਨੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਹੈ ਪਰ ਉੱਥੇ ਇਨ੍ਹਾਂ ਅਧਿਕਾਰੀਆਂ ਦੀਆਂ ਜੇਬਾਂ ਖੂਬ ਭਰੀਆਂ ਗਈਆਂ ਹਨ!
 ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਸ ਕਲੋਨੀ ਦਾ ਸਾਡੀ ਟੀਮ ਵਲੋਂ ਮੁਆਇਨਾ ਕੀਤਾ ਤਾਂ ਹੈਰਾਨ ਰਹਿ ਗਏ ਕਿ ਇਸ ਕਾਲੋਨੀ ਵਿਚ ਕਰੀਬ 60 ਦੁਕਾਨਾਂ ਵੀ ਐਨ ਸੜਕ ਤੇ ਹੀ ਕੱਟੀਆਂ ਗਈਆਂ ਹਨ ਅਤੇ ਪਿੱਛੇ ਰਿਹਾਇਸ਼ੀ ਪਲਾਟ ਕੱਟੇ ਗਏ ਹਨ

ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਦੇ ਇਕ ਕਾਲੋਨਾਈਜ਼ਰ ਵੱਲੋਂ ਕੱਟੀ ਗਈ ਇਸ ਕਾਲੋਨੀ ਦਾ ਕੋਈ ਵੀ ਹਿੱਸਾ ਪੁੱਡਾ ਵੱਲੋਂ ਅਪਰੂਵ ਨਹੀਂ ਕਰਵਾਇਆ ਗਿਆ ਸਗੋਂ ਬਿਨਾਂ ਕਿਸੇ ਰੁਕਾਵਟ ਦੇ ਨਾਜਾਇਜ ਕਲੋਨੀ ਬਣਾ ਦਿੱਤੀ ਗਈ ,ਕਲੋਨਾਈਜ਼ਰ ਨੇ ਜਿਥੇ ਦਰਜਨਾਂ ਦੁਕਾਨਾਂ ‘ਤੇ ਰਿਹਾਇਸ਼ੀ ਪਲਾਟਾਂ ਨਾਲ ਲੱਖਾਂ ਕਰੋੜਾਂ ਰੁਪਏ ਤਾਂ ਕਮਾਏ ਉਥੇ ਲੱਖਾਂ ਰੁਪਏ ਪੁੱਡਾ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਜੇਬਾਂ ਵਿੱਚ ਚਲੇ ਗਏ,  ਪਰ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਗਿਆ ਸਰਕਾਰ ਦਾ ਖਜ਼ਾਨਾ ਖਾਲੀ ਦਾ ਖਾਲੀ ਰਿਹਾ ਹੈ

 

ਉੱਥੇ ਹੀ ਦੂਜੇ ਪਾਸੇ ਜਦੋਂ ਇਸ ਕਲੋਨੀ ਬਾਰੇ ਪੁੱਡਾ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ!

ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਦਾ ਆਪਣਾ ਪੁੱਡਾ ਵਿਭਾਗ ਇਸੇ ਤਰ੍ਹਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਸ਼ਿਕਾਰ ਹੋ ਕੇ ਨੁਕਸਾਨ ਉਠਾਉਂਦਾ ਰਹੇਗਾ ਜਾਂ ਨਾਜਾਇਜ਼ ਕਲੋਨੀਆਂ ਤੋਂ ਆਉਣ ਵਾਲੀ ਕਰੋੜਾਂ ਰੁਪਏ ਦੀ ਫੀਸ ਵਸੂਲ ਕਰ ਸਕੇਗਾ?