You are currently viewing ਚੰਨੀ ਨੇ ਕੀਤਾ ਦਲਿਤਾਂ ਅਤੇ ਗਰੀਬਾਂ ਨਾਲ ਧੋਖਾ, ਲਾਲ ਲਕੀਰ ਦੇ ਅੰਦਰ ਪੈਂਦੇ ਘਰਾਂ ਦੀਆਂ ਨਹੀਂ ਹੋਇਆਂ ਰਜਿਸਟਰੀਆਂ, ਨ ਗਰੀਬਾਂ ਨੂੰ ਮਿਲੇ 5-5 ਮਰਲੇ ਦੇ ਪਲਾਟ, ਕਾਂਗਰਸ ਦੇ ਰਾਜ ਵਿੱਚ ਨ ਮਿਲੀ ਘਰ ਘਰ ਨੌਕਰੀ ਅਤੇ ਨ ਮਿਲੇ ਸ਼ਗੁਣ ਸਕੀਮਾਂ ਦੇ ਪੈਸੇ : MLA ਟੀਨੂੰ

ਚੰਨੀ ਨੇ ਕੀਤਾ ਦਲਿਤਾਂ ਅਤੇ ਗਰੀਬਾਂ ਨਾਲ ਧੋਖਾ, ਲਾਲ ਲਕੀਰ ਦੇ ਅੰਦਰ ਪੈਂਦੇ ਘਰਾਂ ਦੀਆਂ ਨਹੀਂ ਹੋਇਆਂ ਰਜਿਸਟਰੀਆਂ, ਨ ਗਰੀਬਾਂ ਨੂੰ ਮਿਲੇ 5-5 ਮਰਲੇ ਦੇ ਪਲਾਟ, ਕਾਂਗਰਸ ਦੇ ਰਾਜ ਵਿੱਚ ਨ ਮਿਲੀ ਘਰ ਘਰ ਨੌਕਰੀ ਅਤੇ ਨ ਮਿਲੇ ਸ਼ਗੁਣ ਸਕੀਮਾਂ ਦੇ ਪੈਸੇ : MLA ਟੀਨੂੰ

ਟੀਨੂੰ ਬੋਲੇ – ਪੰਜਾਬ ਦਾ ਨਸ਼ਾ ਦੂਰ ਕਰਨ ਦੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ , ਪਹਿਲਾਂ ਸ਼ਰਾਬੀ ਭਗਵੰਤ ਮਾਨ ਦਾ ਨਸ਼ਾ ਦੂਰ ਕਰਨ

ਆਦਮਪੁਰ ਹਲਕੇ ਦੇ ਪਿੰਡ ਨੰਗਲ ਫਤਹਿ ਖਾਨ ਵਿੱਚ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਹੋਇਆਂ ਵਿਸ਼ਾਲ ਬੈਠਕਾਂ

ਆਦਮਪੁਰ (ਅਮਨ ਬੱਗਾ) ਪਿੰਡ ਨੰਗਲ ਫਤਹਿ ਖਾਨ ਵਿੱਚ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਵਿਸ਼ਾਲ ਬੈਠਕਾਂ ਹੋਇਆਂ। ਇਹਨਾਂ ਬੈਠਕਾਂ ਵਿੱਚ ਭਾਰੀ ਸੰਖਿਆ ਵਿੱਚ ਲੋਕ ਸ਼ਾਮਿਲ ਹੋਏ।

ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੇਜਰੀਵਾਲ ਵਾਲ ਬੋਲਦਾ ਹੈ ਕਿ ਪੰਜਾਬ ਦਾ ਨਸ਼ਾ ਦੂਰ ਕਰਾਂਗੇ ਪਰ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਪਹਿਲਾਂ ਸ਼ਰਾਬੀ ਭਗਵੰਤ ਮਾਨ ਦਾ ਨਸ਼ਾ ਦੂਰ ਕਰਨ।
ਉਹਨਾਂ ਕਿਹਾ ਕਿ ਕੇਜਰੀਵਾਲ ਦੀ ਅੱਖ ਪੰਜਾਬ ਦੇ ਪਾਣੀ ਤੇ ਹੈ। ਇਹ ਦਿੱਲੀ ਵਿੱਚ ਆ ਰਹੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦਾ ਹੈ। ਇਸ ਲਈ ਕੇਜਰੀਵਾਲ ਪੰਜਾਬ ਦੀ ਸੱਤਾ ਹਾਸਿਲ ਕਰਕੇ ਪੰਜਾਬ ਦਾ ਪਾਣੀ ਦਿੱਲੀ ਭੇਜਣਾ ਚਾਹੁੰਦਾ ਹੈ।

ਇਸ ਮੌਕੇ ਉਹਨਾਂ ਕਿਹਾ ਕਿ ਚੰਨੀ ਨੇ ਦਲਿਤਾਂ ਅਤੇ ਗਰੀਬਾਂ ਨਾਲ ਝੂਠੇ ਵਾਅਦੇ ਕੀਤੇ। ਉਹਨਾਂ ਕਿਹਾ ਕਿ ਨ ਤੇ ਕਿਸੇ ਨੂੰ ਸ਼ਗੁਣ ਸਕੀਮ ਦਾ ਕੋਈ ਪੈਸਾ ਮਿਲਿਆ, ਨ ਹੀ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਲੋਕਾਂ ਦੇ ਘਰ ਓਹਨਾ ਦੇ ਨਾਮ ਕੀਤੇ ਗਏ, ਨ ਹੀ ਕਿਸੇ ਗਰੀਬ ਨੂੰ 5 ਮਰਲੇ ਦਾ ਕੋਈ ਘਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਕਾਂਗਰਸ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਤੁਸੀਂ ਦਸੋ ਤੁਹਾਡੇ ਪਿੰਡ ਵਿੱਚ ਕਿਸ ਕਿਸ ਨੌਜਵਾਨ ਨੂੰ ਨੌਕਰੀ ਮਿਲੀ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਨੌਜਵਾਨਾਂ ਨੂੰ ਇਕ ਲੱਖ ਨੌਕਰੀਆਂ ਦਵਾਂਗੇ। ਓਹਨਾ ਕਿਹਾ ਕਿ ਹਰ ਘਰ ਨੂੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਅਤੇ 10 ਲਖ ਤਕ ਦਾ ਸਿਹਤ ਬੀਮਾ ਕੀਤਾ ਜਾਵੇਗਾ ਤਾ ਜੋ ਹਰ ਕੋਈ ਆਪਣਾ ਇਲਾਜ ਮੁਫ਼ਤ ਕਰਵਾ ਸਕੇ।