ਆਦਮਪੁਰ : ਆਦਮਪੁਰ ਵਿੱਚ ਸੁਖਵਿੰਦਰ ਕੋਟਲੀ ਨੂੰ ਪਵਨ ਕੁਮਾਰ ਟੀਨੂੰ ਨੇ ਵੱਡਾ ਝਟਕਾ ਦਿੱਤਾ ਹੈ।
ਪੰਜਾਬ ਦੇ ਸੀਨੀਅਰ ਲੀਡਰ ਬੀਬੀ ਵਿਦਵੰਤ ਕੋਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਉਨ੍ਹਾਂ ਦਾ ਸੁਖਬੀਰ ਸਿੰਘ ਬਾਦਲ ਵਲੋਂ ਸਵਾਗਤ ਗਿਆ ਹੈ।
ਇਸ ਮੌਕੇ ਵਿਦਵੰਤ ਕੋਰ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸੀਆਂ ਵਲੋਂ ਵੋਟਾਂ ਤੋਂ ਪਹਿਲਾ ਆਦਮਪੁਰ ਦੇ ਕਈ ਪਿੰਡਾਂ ਚ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਕਿਉਂ ਕਿ ਉਹ ਥਾਂ ਥਾਂ ਪੱਥਰ ਹੀ ਰਹਿ ਗਏ ਪਰ ਅੱਜ ਤਕ ਕੀਤੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਹੁਣ ਇਲਾਕੇ ਦੇ ਲੋਕ ਇਸ ਦਾ ਕਾਂਗਰਸ ਪਾਰਟੀ ਨੂੰ ਜਵਾਬ 20 ਫਰਵਰੀ ਨੂੰ ਦੇ ਕੇ ਪੰਜਾਬ ਚ ਅਕਾਲੀ ਬਸਪਾ ਦੀ ਸਰਕਾਰ ਬਣਾਉਣਗੇ
ਇਸ ਮੌਕੇ ਬਾਦਲ ਨੇ ਕਿਹਾ ਕਿ ਪਵਨ ਕੁਮਾਰ ਟੀਨੂੰ ਉਮੀਦਵਾਰ ਹਲਕਾ ਆਦਮਪੁਰ ਨੂੰ ਮਿਲੀ ਵੱਡੀ ਤਾਕਤ ਹੈ
ਇਸ ਸਮੇ ਬੀਬੀ ਵਿਦਵੰਤ ਕੋਰ ਨੇ ਪੰਜਾਬ ਮਹਿਲਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਪ੍ਰਿਯਾਕਾ ਰਾਹੁਲ ਫੋਰਮ ਪ੍ਰਧਾਨ ਪੰਜਾਬ ਦੇ ਅਹੁਦਿਆ ਤੋਂ ਅਸਤੀਫ਼ਾ ਦੇ ਦਿੱਤਾ ਹੈ ਬੀਬੀ ਵਿਦਵੰਤ ਕੋਰ ਨੇ ਕਿਹਾ ਲੋਕ ਹਿਤਾਂ ਲਈ ਅਤੇ ਪੰਜਾਬ ਦੇ ਵਿਕਾਸ ਲਈ ਅਕਾਲੀ ਬਸਪਾ ਸਰਕਾਰ ਬਣਾਉਣੀ ਜ਼ਰੂਰੀ ਹੈ

ਓਧਰ ਪਿੰਡ ਸਿਕੰਦਰਪੁਰ ਵਿਖੇ ਕਿ ਕਾਂਗਰਸੀ ਪਰਿਵਾਰਾਂ ਵਲੋਂ ਕਾਂਗਰਸ ਛੱਡ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਇਸ ਸਮੇ ਸਾਬਕਾ ਸਰਪੰਚ ਰਵੇਲ ਸਿੰਘ ਨੇ ਸਾਰੇ ਪਿੰਡ ਵਾਸੀਆਂ ਨੂੰ ਅਕਾਲੀ ਬਸਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਵੋਟਾਂ ਪਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ









