You are currently viewing ਮਿਡਲ ਕਲਾਸ ਪਰਿਵਾਰਾਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਮਾਫ ਕਰੇ ਪੰਜਾਬ ਸਰਕਾਰ: ਖੁੱਲਰ

ਮਿਡਲ ਕਲਾਸ ਪਰਿਵਾਰਾਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਮਾਫ ਕਰੇ ਪੰਜਾਬ ਸਰਕਾਰ: ਖੁੱਲਰ

ਜਲੰਧਰ: ਭਾਜਪਾ ਜਲੰਧਰ ਵੈਸਟ ਦੇ ਯੁਵਾ ਆਗੂ ਤੇ ਸਮਾਜ ਸੇਵਕ ਪ੍ਰਦੀਪ ਖੁੱਲਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਰਹਿ ਮੰਗ ਕੀਤੀ ਕਿ ਪੰਜਾਬ ਦੇ ਮਿਡਲ ਕਲਾਸ ਪਰਿਵਾਰਾਂ ਦੇ ਘਰ ਅਤੇ ਦੁਕਾਨਾਂ ਦੇ ਬਿਜਲੀ ਅਤੇ ਪਾਣੀ ਦੇ ਬਿੱਲ ਮਾਫ ਕਰੇ ਅਤੇ ਮਿਡਲ ਕਲਾਸ ਜਰੂਰਤਮੰਦ ਪਰਿਵਾਰ ਨੂੰ ਰਾਸ਼ਨ ਵਰਗੀਆਂ ਜਰੂਰੀ ਵਸਤੂਆਂ ਮੁਹਾਈਆਂ ਕਰਵਾਉਣ ਲਈ ਜਿਲ੍ਹਾ ਲੈਬਲ ਤੇ ਕਮੇਟੀਆਂ ਬਣਾਵੇ ਸਰਕਾਰ। ਚਿੱਠੀ E-mail ਰਾਹੀਂ ਭੇਜੀ ਗਈ। ਚਿੱਠੀ ਮੁੱਖ ਮੰਤਰੀ ਪੰਜਾਬ, ਚੀਫ ਪਾਰਲੀਮੈਂਟ ਸੈਕਟਰੀ ਪੰਜਾਬ ਸਰਕਾਰ, ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਨੂੰ ਭੇਜੀ ਗਈ।

ਪੜ੍ਹੋ ਚਿੱਠੀ-

ਸੇਵਾ ਵਿਖੇ,
ਮਾਨਯੋਗ ਮੁੱਖ ਮੰਤਰੀ ਸਾਹਿਬ ਜੀ,
ਸਟੇਟ ਪੰਜਾਬ, ਭਾਰਤ।
ਵਿਸ਼ਾ:- ਮਿਡਲ ਕਲਾਸ ਪਰਿਵਾਰਾਂ ਦੇ ਬਿਜਲੀ ਬਿੱਲ ਅਤੇ ਪਾਣੀ ਬਿੱਲ ਮਾਫ਼ ਕਰੇ ਪੰਜਾਬ ਸਰਕਾਰ ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ 24 ਮਾਰਚ 2020 ਤੋਂ ਲਗਤਾਰ ਭਾਰਤ ਦੇ ਸਾਰਿਆ ਸੂਬਿਆਂ ਵਿੱਚ ਕਰੋਨਾ ਮਹਾਮਾਰੀ ਕਰਕੇ lockdown ਚੱਲ ਰਿਹਾ ਹੈ। ਜਿਸ ਕਰਕੇ ਸਾਰੇ ਲੋਕਾਂ ਦੇ ਕਾਰੋਬਾਰ ਬੰਦ ਪਏ ਹੋਏ ਹਨ। ਕਮਾਈ ਦਾ ਕੋਈ ਭੀ ਸਾਧਣ ਨਜ਼ਰ ਨਹੀਂ ਆ ਰਿਹਾ ਅਤੇ ਘਰਾਂ ਦੇ ਖ਼ਰਚ ਪਹਿਲਾ ਵਾਂਗ ਨਿਰੰਤਰ ਚੱਲ ਰਹੇ ਹਨ। ਇਹ lockdown ਪਤਾ ਨਹੀਂ ਕਿੰਨੇ ਦਿਨ ਜਾ ਮਹੀਨੇ ਹੋਰ ਚਲੇਗਾ। ਪਰ ਭਾਰਤ ਦਾ ਹਰ ਜਿੰਮੇਵਾਰ ਨਾਗਰਿਕ ਸਰਕਾਰ ਦੇ ਸੰਦੇਸ਼/ਹੁਕਮਾਂ ਦਾ ਪਾਲਣ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਸੈਂਟਰ/ਸਟੇਟ ਸਰਕਾਰਾਂ ਵਲੋਂ ਵੀ ਕਾਫੀ ਉਪਰਾਲੇ ਇਸ ਸੰਕਟ ਦੀ ਘੜੀ ਵਿੱਚ ਕੀਤੇ ਰਹੇ ਹਨ। ਪੰਜਾਬ ਵਿੱਚ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸਮਾਜਿਕ ਜਥੇਬੰਦੀਆਂ ਵੀ ਜਰੂਰਤਮੰਦ ਲੋਕਾਂ ਦੀ ਮਦਦ ਲਈ ਰਾਸ਼ਨ, ਦੁੱਧ, ਦਵਾਈਆਂ ਅਤੇ ਜਰੂਰੀ ਸਮੱਗਰੀ ਵੰਡ ਰਹੀ ਹਨ। ਪਰ ਇਸ ਸੰਕਟ ਦੀ ਘੜੀ ਵਿੱਚ ਬਹੁਤ ਵੱਡੀ ਗਿਣਤੀ ਮਿਡਲ ਕਲਾਸ ਪਰਿਵਾਰ ਵੀ ਆਓਂਦੀ ਹੈ। ਜਿਨ੍ਹਾਂ ਦੇ ਕਾਰੋਬਾਰ, ਦੁਕਾਨਾਂ, ਨੌਕਰੀਆਂ lockdown ਕਰਕੇ ਬੰਦ ਪਏ ਹੋਏ ਹਨ ਉਹਨਾਂ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ। ਇਹਨਾਂ ਪਰਿਵਾਰ ਦੀ ਕੋਈ ਭੀ ਮਦਦ ਕਿਸੇ ਵੀ ਸਰਕਾਰ ਵਲੋਂ ਨਹੀਂ ਕੀਤੀ ਜਾ ਰਹਿ ਇਹ ਪਰਿਵਾਰ ਨ ਤਾਂ ਅਮੀਰ ਲੋਕਾਂ ਵਿੱਚ ਆਓਂਦੇ ਹਨ ਅਤੇ ਨ ਹੀ ਗਰੀਬੀ ਰੇਖਾ ਤੋਂ ਥੱਲੇ ਪਰ ਮਜਬੂਰ ਹਨ ਇਹਨਾਂ ਪਰਿਵਾਰ ਦੀ ਕੋਈ ਵੀ ਸਰਕਾਰ ਸੁਧ ਬੁੱਧ ਨਹੀਂ ਲੈ ਰਹੀ। ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀ ਇਹਨਾਂ ਮਿਡਲ ਕਲਾਸ ਪਰਿਵਾਰ ਦੀ ਵੀ ਮਦਦ ਕਰੋ ਜੀ।
ਸ਼੍ਰੀ ਮਾਨ ਜੀ ਬੇਨਤੀ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਮਿਡਲ ਕਲਾਸ ਪਰਿਵਾਰਾਂ ਦੇ ਬਿਜਲੀ ਬਿੱਲ ਅਤੇ ਪਾਣੀ ਬਿੱਲ ਮਾਫ ਕੀਤੀ ਜਾਣ ਅਤੇ ਮਿਡਲ ਕਲਾਸ ਪਰਿਵਾਰਾਂ ਲਈ ਸਰਕਾਰ ਵਲੋਂ ਜਿਲ੍ਹਾ ਲੈਬਲ ਤੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਧਾਨਗੀ ਹੇਠ ਇਹਨਾਂ ਮਿਡਲ ਕਲਾਸ ਪਰਿਵਾਰ ਦੀ ਮਦਦ ਲਈ ਕਮੇਟੀਆਂ ਬਣਾਇਆ ਜਾਣ ਤਾਂ ਜੋ ਕਿ ਮਿਡਲ ਕਲਾਸ ਪਰਿਵਾਰ ਦੇ ਜਰੂਰਤਮੰਦ ਪਰਿਵਾਰ ਵੀ ਸਰਕਾਰੀ ਮਦਦ ਲੈ ਸਕਣ ਅਤੇ ਕਰੋਨਾ ਸੰਕਟ ਦੀ ਘੜੀ ਵਿੱਚ ਚੰਗਾ ਜੀਵਨ ਜੀ ਸਕਣ। ਧੰਨਵਾਦ ਸਹਿਤ । Dt.23.04.2020
ਪ੍ਰਦੀਪ ਖੁੱਲਰ ਸਾਬਕਾ ਜਿਲ੍ਹਾ ਪ੍ਰਧਾਨ
ਭਾਰਤੀ ਜਨਤਾ ਪਾਰਟੀ ਮਨੁੱਖੀ ਅਧਿਕਾਰ ਸੈਲ ਜਲੰਧਰ, ਪੰਜਾਬ 98783-33447