You are currently viewing जालंधर: इमिग्रेशन कंपनी ‘द मनिंदर वीजा’ के मालिक मनिंदर सिंह पर FIR दर्ज, सिख क्लाइंट को पीटने के मामले में बड़ी कार्रवाई

जालंधर: इमिग्रेशन कंपनी ‘द मनिंदर वीजा’ के मालिक मनिंदर सिंह पर FIR दर्ज, सिख क्लाइंट को पीटने के मामले में बड़ी कार्रवाई

ਜਲੰਧਰ: ਜਲੰਧਰ ਬੱਸ ਸਟੈਂਡ ਕੋਲ ਸਥਿਤ ਇਮੀਗ੍ਰੇਸ਼ਨ ਦਫਤਰ ਦ ਮਨਿੰਦਰ ਵੀਜ਼ਾ ਵਿੱਚ ਗ੍ਰਾਹਕਾਂ ਨਾਲ ਹੱਥੋਪਾਈ ਨੂੰ ਲੈ ਕੇ ਬੀਤੇ ਦਿਨ ਇੱਕ ਵੀਡੀਓ ਸਾਹਮਣੇ ਆਈ ਸੀ।

ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਪੁਲਿਸ ਨੂੰ ਸੌਂਪੀ ਗਈ ਸੀ। ਮਾਮਲੇ ਵਿੱਚ ਬਸਤੀ ਬਾਵਾ ਖੇਲ ਥਾਣਾ ਦੇ ਇੰਚਾਰਜ ਜੈ ਇੰਦਰ ਸਿੰਘ ਨੇ ਦੱਸਿਆ ਕਿ ਕਿਸੇ ਹੀ ਮਾਮਲੇ ਵਿੱਚ ਸਪੋਰਟਸ ਮਾਰਕੀਟ ਬਸਤੀ ਨੌ ਵਿੱਚ ਇੱਕ ਵਾਰ ਫਿਰ ਦੋਵੇਂ ਪੱਖ ਆਪਸ ਵਿੱਚ ਲੜ ਪਏ ਸਨ। ਇਨਾ ਹੀ ਨਹੀਂ ਇਸ ਮਾਮਲੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਅਤੇ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਦੀ ਵੀ ਖਬਰ ਹੈ।

ਜਿਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਇਸ ਝਗੜੇ ਵਿੱਚ ਇੱਕ ਸਿੱਖ ਵਿਅਕਤੀ ਜਖਮੀ ਵੀ ਹੋ ਗਿਆ ਸੀ। ਜਿਸ ਨੂੰ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਮਾਮਲੇ ਦੀ ਜਾਂਚ ਤੋਂ ਬਾਅਦ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 8 ਤੋਂ 10 ਲੋਕਾਂ ਦੇ ਖਿਲਾਫ ਜਾਂਚ ਆਰੰਭੀ ਗਈ ।

ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਇਮੀਗ੍ਰੇਸ਼ਨ ਦਫਤਰ ਦੇ ਸੰਚਾਲਕ ਮਨਿੰਦਰ ਸਿੰਘ, ਮੋਹਿਤ ਤਿਵਾੜੀ ਅਤੇ ਕੁਲਬੀਰ ਸਿੰਘ ਦੇ ਖਿਲਾਫ ਥਾਣਾ ਬਸਤੀ ਬਾਵਾ ਖੇਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਪਤਾ ਲੱਗਾ ਕਿ ਇਹ ਝਗੜਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਸੀ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਖਬਰਾਂ ਮਿਲੀਆਂ ਹਨ ਕਿ ਮਨਿੰਦਰ ਵੀਜ਼ਾ ਦੇ ਸੰਚਾਲਕ ਮਨਿੰਦਰ ਸਿੰਘ ਦੀ ਸਿਆਸੀ ਲੋਕਾਂ ਨਾਲ ਅਤੇ ਕਈ ਪੁਲਿਸ ਅਧਿਕਾਰੀਆਂ ਨਾਲ ਚੰਗੀ ਸੈਟਿੰਗ ਹੈ। ਜਿਸ ਕਾਰਨ ਮਾਮਲੇ ਵਿੱਚ ਸਮਝੌਤਾ ਕਰਵਾਉਣ ਨੂੰ ਲੈ ਕੇ ਯਤਨ ਤੇਜ਼ ਹੋ ਗਏ ਹਨ।

ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਸਖਤ ਐਕਸ਼ਨ ਲੈਂਦੇ ਹੋਏ ਏਜੇਂਟ ਮਨਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਦੀ ਹੈ ਜਾਂ ਫਿਰ ਮਾਮਲੇ ਨੂੰ ਸਮਝੌਤੇ ਦੇ ਠੰਡੇ ਵਸਤੇ ਵਿੱਚ ਪਾ ਦਿੱਤਾ ਜਾਂਦਾ ਹੈ।

FIR Registered Against Maninder Singh, Owner of Immigration Company ‘The Maninder Visa’