You are currently viewing ਜਲੰਧਰ ਪੁਲਿਸ ਨੇ 24 ਘੰਟਿਆਂ ‘ਚ ਸੁਲਝਾਇਆ ਅੰਨ੍ਹੇ ਕਤਲ ਦਾ ਮਾਮਲਾ, ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦਾ ਕਤਲ ਕਰਨ ਵਾਲੇ 10 ਗ੍ਰਿਫ਼ਤਾਰ

ਜਲੰਧਰ ਪੁਲਿਸ ਨੇ 24 ਘੰਟਿਆਂ ‘ਚ ਸੁਲਝਾਇਆ ਅੰਨ੍ਹੇ ਕਤਲ ਦਾ ਮਾਮਲਾ, ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦਾ ਕਤਲ ਕਰਨ ਵਾਲੇ 10 ਗ੍ਰਿਫ਼ਤਾਰ

ਜਲੰਧਰ: ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਇਕ ਨਾਬਾਲਗ ਸਮੇਤ 10 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੰਨ੍ਹੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 21 ਅਪ੍ਰੈਲ 2024 ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੇੜਾ ਲਿੰਕ ਰੋਡ ਜਲੰਧਰ ‘ਤੇ ਗਾਰਡੀਅਨ ਜਿਮ ਦੇ ਪਿੱਛੇ ਇੱਕ ਖਾਲੀ ਪਲਾਟ ਨੇੜੇ ਇੱਕ ਲਾਸ਼ ਪਈ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਮਿ੍ਤਕ ਦੀ ਪਹਿਚਾਣ ਜਾਰਜ ਉਰਫ਼ ਕੱਟਾ ਪੁੱਤਰ ਸਵਰਗੀ ਹਰਬੰਸ ਲਾਲ ਵਾਸੀ ਪਿੰਡ ਸੰਸਾਰਪੁਰ, ਥਾਣਾ ਕੈਂਟ ਜਲੰਧਰ ਵਜੋਂ ਹੋਈ ਹੈ ਅਤੇ ਇਸ ਤੋਂ ਬਾਅਦ ਥਾਣਾ ਸਦਰ ਵਿਖੇ ਐਫ.ਆਈ.ਆਰ ਨੰਬਰ 75 ਮਿਤੀ 21 ਅਪ੍ਰੈਲ 2024 ਨੂੰ ਆਈ.ਪੀ.ਸੀ. ਦੀ ਧਾਰਾ 302 ਤਹਿਤ ਦਰਜ ਕੀਤਾ ਗਿਆ | . ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਜਾਣਕਾਰੀ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਸੋਨੀਆ ਪਤਨੀ ਵਿਜੇ ਕੁਮਾਰ ਨਾਲ ਨਜ਼ਾਇਜ਼ ਸਬੰਧ ਸਨ ਪਰ ਜਾਰਜ ਸੋਨੀਆ ਦੀ ਸਹੇਲੀ ਗੋਮਤੀ ਉਰਫ਼ ਪ੍ਰੀਤੀ ਪਤਨੀ ਅਜੈ ਅਤੇ ਕਾਜਲ ਪਤਨੀ ਵਿਸ਼ਾਲ ਨਾਲ ਵੀ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਸੀ।

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੇ ਆਪਣੇ ਨੌਂ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰ (ਖੰਡਾ) ਨਾਲ ਜੌਰਜ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਉਰਫ਼ ਖੱਬੂ ਉਰਫ਼ ਖੰਨਾ ਪੁੱਤਰ ਧਰਮਿੰਦਰ ਕੁਮਾਰ ਵਾਸੀ ਪਿੰਡ ਬੰਬੀਆਂਵਾਲ, ਸੋਹੇਲ ਉਰਫ਼ ਪਰੋਠਾ ਪੁੱਤਰ ਸੁਰਿੰਦਰ ਵਾਸੀ ਪਿੰਡ ਬੰਬੀਵਾਲ, ਜਗਪ੍ਰੀਤ ਉਰਫ਼ ਜੱਗੂ ਪੁੱਤਰ ਤਾਰਾ ਵਾਸੀ ਪਿੰਡ ਬੰਬੀਵਾਲ, ਜਸਕਰਨ ਸਿੰਘ ਉਰਫ ਮੱਲੂ ਪੁੱਤਰ ਬੂਟਾ ਰਾਮ ਵਾਸੀ ਪਿੰਡ ਮੱਲੂ, ਕੱਦਰਾਬਾਦ ਜਿਲਾ ਕਪੂਰਥਲਾ, ਜੋ ਕਿ ਹੁਣ ਪਿੰਡ ਬੰਬੀਵਾਲ ਵਿਖੇ ਕਿਰਾਏਦਾਰ ਹੈ, ਮਨਜੀਤ ਉਰਫ ਮਾਨ ਪੁੱਤਰ ਮਹਿੰਦਰ ਪਾਲ ਵਾਸੀ ਪਿੰਡ ਰਹਿਮਾਨਪੁਰ, ਸੋਨੀਆ ਪਤਨੀ ਸਵ. ਵਿਜੇ ਕੁਮਾਰ ਵਾਸੀ ਪਿੰਡ ਸੰਸਾਰਪੁਰ, ਪ੍ਰੀਤੀ ਪਤਨੀ ਅਜੈ ਵਾਸੀ ਲਾਲ ਕੁਰਤੀ ਛਾਉਣੀ, ਕਾਜਲ ਪਤਨੀ ਵਿਸ਼ਾਲ ਵਾਸੀ ਪਿੰਡ ਧੀਣਾ ਅਤੇ ਸੋਨੂੰ ਉਰਫ਼ ਕਾਲੀ ਪੁੱਤਰ ਜਸਪਾਲ ਉਰਫ਼ ਨਿੱਕਾ ਵਾਸੀ ਪਿੰਡ ਬੰਬੀਵਾਲ ਸਮੇਤ ਇੱਕ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਧਾਰਾ 148, 149, 120 ਬੀ ਆਈਪੀਸੀ ਦੇ ਨਾਲ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਹੋਰ ਮੁਲਜ਼ਮ ਅਜੈਦੀਪ ਸਿੰਘ ਵਾਸੀ ਪਿੰਡ ਬੰਬੀਵਾਲ ਅਜੇ ਫਰਾਰ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਇੱਕ ਦੋਧਾਰੀ ਤਲਵਾਰ (ਖੰਡਾ) ਅਤੇ ਰਜਿਸਟ੍ਰੇਸ਼ਨ ਨੰਬਰ ਪੀਬੀ03-ਏਐਕਸ-9162 ਵਾਲੀ ਹੁੰਡਈ ਆਈ20 ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵਿੱਚੋਂ ਕਿਸੇ ਦਾ ਵੀ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Jalandhar police solved the blind murder case in 24 hours, 10 arrested for murdering the youth due to illicit relationship