You are currently viewing ਸੂਬੇ ਨੂੰ ਲੁੱਟਣ ਤੇ ਕੁੱਟਣ ਵਾਲਿਆਂ ਦੇ ਚੋਣ ਨਤੀਜੇ ਕਰਨਗੇ ਸੁਪਨੇ ਚੂਰ-ਚੂਰ – ਓਲੰਪੀਅਨ ਸੋਢੀ

ਸੂਬੇ ਨੂੰ ਲੁੱਟਣ ਤੇ ਕੁੱਟਣ ਵਾਲਿਆਂ ਦੇ ਚੋਣ ਨਤੀਜੇ ਕਰਨਗੇ ਸੁਪਨੇ ਚੂਰ-ਚੂਰ – ਓਲੰਪੀਅਨ ਸੋਢੀ

AAP ਵਰਕਰਾਂ ਨੇ ਓਲੰਪੀਅਨ ਸੋਢੀ ਦੇ ਹੱਕ ਵਿਚ ਝੁੱਲਾਈ ਹਨੇਰੀ
‘ਸਾਡਾ ਖੁਆਬ – ਨਵਾਂ ਪੰਜਾਬ’ – ਸੂਬਾ ਪ੍ਰਧਾਨ ਰਾਜਵਿੰਦਰ ਥਿਆੜਾ

ਜਲੰਧਰ: ਆਮ ਆਦਮੀ ਪਾਰਟੀ ਦੇ ਹੱਕ ਵਿਚ ਲੋਕਾਂ ਵੱਲੋਂ ਵੱਡੀ ਤਦਾਦ ਵਿਚ ਨਿਤਰਦਿਆ ਪਾਈ ਵੋਟਾਂ ਦੀ ਗਿਣਤੀ ਵਾਲੇ ਦਿਨ ਆਉਣ ਵਾਲੇ ਨਤੀਜੇ ਸੂਬੇ ਦੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਲੋਟੂ ਪਾਰਟੀਆਂ ਦੇ ਸੱਤਾ ਹਥਿਆਉਣ ਦੇ ਸੁਪਨੇ ਚੂਰ- ਚੂਰ ਕਰ ਦੇਣਗੇ। ਪਹਿਲਾਂ ਸ਼ੋਮਣੀ ਅਕਾਲੀ ਦਲ ਵਲੋਂ ਭਾਜਪਾ ਨਾਲ ਮਿਲ ਬਣਾਈ ਸਰਕਾਰ ਵੇਲੇ ਦਾ ਲੋਕ ਮਾਰੂ ਨੀਤੀਆਂ ਦਾ ਲੋਕ ਰਾਜ ਬਾਰੇ ਵੀ ਲੋਕ ਜਾਣੂ ਹਨ। ਹੁਭ ਕਾਂਗਰਸ ਦੇ ਰਾਜ ਦੋਰਾਨ ਵੀ ਸੂਬਾ ਵਾਸੀ ਹੋ ਰਹੀ ਲੁੱਟ ਕਸੁਟ ਬਾਰੇ ਵੀ ਭੱਲੀ ਭਾਂਤ ਜਾਣੂ ਹਨ ਤੇ ਸੰਤਾਪ ਭੋਗ ਰਹੇ ਹਨ। ਇਸ ਲਈ ਹੀ ਸਾਡੀ ਪਾਰਟੀ ਵੱਲੋਂ ਆਮ ਵਿਅਕਤੀ ਦੇ ਜੀਵਨ ਸੱਤਰ ਨੂੰ ਉੱਚਾ ਚੁੱਕਣ ਲਈ ਬਣਾਏ ਪ੍ਰੋਗਰਾਮ ਤੋ ਜਾਣੂ ਹੋ ਭਾਰੀ ਗਿਣਤੀ ਵਿਚ ਜੁੜਦੇ ਜੲ ਰਹੇ ਹਨ। ਉਨ੍ਹਾ ਦੇ ਨਿਤ ਪਾਰਟੀ ਨੲਲ ਜੁੜਨਾ ਸੂਬੇ ਵਿਚ ਨਤੀਜਿਆਂ ਮਗਰੋਂ ਆਪ ਦੀ ਸਰਕਾਰ ਨੂੰ ਬਣਦਾ ਦਰਸਾਉਂਦਾ ਹੈ। ਉਕੱਤ ਵਿਚਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਚੋਣ ਪ੍ਰਚਾਰ ਦੋਰਾਨ ਹੋ ਰਹੀਆਂ ਸੰਖੇਪ ਪਰ ਪ੍ਰਭਾਵਸ਼ਾਲੀ ਭਾਰੀ ਗਿਣਤੀ ਵਿਚ ਹਾਜਰ ਲੋਕਾਂ ਦੇ ਇਕਠ ਨੂੰ ਸੰਬੋਧਨ ਕਰਦੇ ਵਿਅਕਤ ਕੀਤੇ। ਉਨ੍ਹਾਂ ਵਲੋਂ ਪਾਰਟੀ ਸੁਪਰੀਮੋ ਕੇਜਰੀਵਾਲ ਵੱਲੋਂ ਲੋਕਾਂ ਨੂੰ ਦਿਤੀਆਂ ਗਾਰੰਟੀਆਂ ਸੱਤਾ ਵਿਚ ਆਉਣ ਦੇ ਨਾਲ ਹੀ ਪੂਰਾ ਕਰਨ ਦੀ ਵਿਵਸਥਾ ਕਰਨ ਯਕੀਨ ਵੀ ਦਿਵਾਇਆ।

ਆਪ ਪਾਰਟੀ ਆਮ ਆਦਮੀ ਦੀ ਜੀਵਨੀ ਤੱਰਕੀ ਲਈ ਘਰ-ਘਰ ਕਰ ਰਹੀ ਪ੍ਰਚਾਰ
ਛਾਉਣੀ ਹੱਲਕੇ ਦੇ ਰਾਮਾਮੰਡੀ , ਭੂਰ ਮੰਡੀ ਉਸਮਾਨਪੁਰ, ਜੰਡਿਆਲੀ , ਜੀਟੀਬੀ ਨਗਰ, ਬੈਂਕ ਇਨਕਲੇਵ ,ਰਵਿੰਦਰ ਪਾਰਕ , ਇੰਦਰਾ ਪਾਰਕ, ਕਿਡਨੀ ਹਸਪਤਾਲ, ਗਰੀਨ ਪਾਰਕ ਸਾਬੋਵਾਲ , ਸ਼ਿਵ ਵਿਹਾਰ, ਗਰੀਨ ਮਾਡਲ ਟਾਊਨ ਆਦਿ ਇਲਾਕਿਆਂ ਵਿਚ ਆਮ ਆਦਮੀ ਪਾਰਟੀ ਉਮੀਦਵਾਰ ਸਾਬਕਾ ਆਈ.ਜੀ. – ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਪਾਰਟੀ ਮੈਨਫੈਸਟੋ , ਉਮੀਦਵਾਰ ਦੀਆਂ ਉਪਲਬੱਧੀਆਂ ਬਾਰੇ ਚਾਨਣਾ ਪਾਅ ਹਰ ਨਾਗਰਿਕ ਦੇ ਮੁੰਹੋ ਆਪ ਨੂੰ ਏਸ ਵਾਰ ਜਿਤਾਉਣ ਦੀ ਵਿਸਵਾਸ਼ੀ ਹਨੇਰੀ ਝੁੱਲਣ ਲਾਈ । ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਨਜਰ ਵਿੱਢੀ ਚੋਣ ਮੁਹਿੰਮ ਤਹਿਤ ਇੱਕਠ ਨੂੰ ਸੰਬੋਧਨ ਕਰਦਿਆ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਬੇਸ਼ੱਕ ਮੈ ਵੀ ਆਪ ਸਭ ਕੋਲ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਲਈ ਵੋਟਾਂ ਦੀ ਮੰਗ ਕਰਨ ਲਈ ਹੀ ਆਈ ਹਾਂ । ਲੇਕਿਨ ਤੁਹਾਡੇ ਧਿਆਨ ਵਿਚ ਜਰੂਰ ਲਿਆਉਣ ਚਾਹੁੰਦੀ ਹਾਂ ਕਿ ਅੱਜ ਤਕ ਇਲਾਕੇ ਦੀ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋ ਵਿਕਾਸ ਲਈ ਲਾਰੇ ਲਗਾ , ਸਿਸਟਮ ਨੂੰ ਭੰਡਦਿਆ , ਕੇਵਲ ਠੱਗਿਆ ਹੀ ਗਿਆ ਹੈ।

ਲੋਕ ਨੂੰ ਗੱਲਬਾਤ ਦੋਰਾਨ ਇਸ ਵਾਰ ਧੋਖੇ ਤੋ ਬੱਚਣ ਲਈ , ਇਨ੍ਹਾਂ ਦੇ ਝੂਠੇ ਝਾਸਿਆ ਵਿਚ ਨਾ ਆਉਣ ਦਾ ਕਹਿ ਆਪਣੇ ਮਨ ਦੀ ਅਵਾਜ਼ ਸੁਣ ਹੀ ਵੋਟ ਪਾਉਣ ਦੀ ਤਾਕੀਦ ਕੀਤੀ ਗਈ। ਦਿੱਲ੍ਹੀ ਵਾਂਗ ਪੰਜਾਬ ਵਿਚ ਵੀ ਹਰ ਆਮ ਆਦਮੀ ਨੂੰ ਮਿਲਣ ਵਾਲਾ ਸਹੁਲਤੀ ਅਨੰਦ ਲੈਣ ਦੀ ਇਛਾ ਰਖਦੇ ਹੋ ਤਾਂ ਇਸ ਵਾਰ ਝਾੜੂ ਦੇ ਨਿਸ਼ਾਨ ਵਾਲੇ ਬਟਨ ਨੂੰ ਹੀ ਦਬਾਓ ਸੂਬੇ ਵਿਚ ਆਪ ਦੀ ਸਰਕਾਰ ਲਿਆਓ। ਇਸ ਸਮੇਂ ਉਨ੍ਹਾਂ ਨਾਲ ਪਾਰਟੀ ਦੇ ਉਘੇ ਆਗੂ ਮੰਗਲ ਸਿੰਘ , ਆਤਮ ਪ੍ਰਕਾਸ਼ ਸਿੰਘ ਬੱਬਲੂ , ਯੂਥ ਵਿੰਗ ਮੀਤ ਪ੍ਰਧਾਨ ਗੁਰਿੰਦਰ ਸਿੰਘ ਗਿੰਦੀ , ਬਲਾਕ ਪ੍ਰਧਾਨ ਸੁਖ ਸੰਧੂ ,ਵਾਰਡ ਪ੍ਰਧਾਨ ਸਦੀਕ ਘਾਰੂ , ਵੲਰਡ ਪ੍ਰਧਾਨ ਰਾਜਬੀਰ ਸਿੰਘ ਢਿੱਲੋਂ ਤੇ ਹੋਰ ਸਰਗਰਮ ਵਲੰਟੀਅਰ ਟੀਮ ਦੀ ਮੋਜੂਦਗੀ ਵਿਚ ਬੈਂਕ ਇਨਕਲੇਵ ਵਿਰੋਧੀ ਪਾਰਟੀਆਂ ਦੀਆਂ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਿਆ ਗਿਆ । ਜਿਸ ਨਾਲ ਪਾਰਟੀ ਦੇ ਚੋਣ ਮੁਹਿੰਮ ਨੂੰ ਹੋਰ ਬੱਲ ਮਿਲਿਆ।ਜਿਸ ਮਗਰੋਂ ਹੋਏ ਇੱਕਠ ਵੱਲੋਂ ਅੱਜ ਤਕ ਇਲਾਕੇ ਨੂੰ ਅਣਗੋਲਿਆਂ ਕਰਨ ਤੇ ਸੀਵਰੇਜ ਪਾਣੀ ਸੜਕਾਂ ਦੀ ਮਿਆਰੀ ਸਹੁਲਤ ਨਾ ਪ੍ਰਦਾਨ ਕਰਨ ਲਈ ਨਿੰਦਾ ਕਰਦਿਆਂ ਕਿਹਾ ਕਿ ” ਸਾਡਾ ਖੁਆਬ – ਨਵਾਂ ਪੰਜਾਬ ” ਖੁਸ਼ਹਾਲ – ਨਸ਼ਾਮੁੱਕਤ ਹੋਵੇ।

ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਆਪਣੇ ਪਤੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਰਿਕਾਰਡ ਤੋੜ ਜਿਤ ਦਿਵਾਉਣ ਲਈ ਰਵਿੰਦਰ ਪਾਰਕ ,ਇੰਦਰਾ ਪਾਰਕ ,ਬੰਬੇ ਨਗਰ, ਜਵਾਹਰ ਨਗਰ ,ਮੋਤਾਸਿੰਘ ਨਗਰ ਤੇ ਲਾਗਲੇ ਇਲਾਕਿਆਂ ਵਿਚ ਡੋਰ ਟੂ ਡੋਰ ਮੁਹਿੰਮ ਚਲਾਈ ਗਈ। ਇਸ ਸਮੇਂ ਉਨ੍ਹਾਂ ਨਾਲ ਖੁਸ਼ਦੀਪ ਕੌਰ, ਰਿਧਮਾ ਢਿੱਲੋਂ , ਫਤਹਿ ਢਿੱਲੋਂ ,ਵਿਰਾਟ ਸਿੰਘ , ਮਨਦੀਪ ਸਿੰਘ , ਪ੍ਰੀਤੀ ਤੇ ਹੋਰ ਸਰਗਰਮ ਵਲੰਟੀਅਰਾਂ ਦੀ 21 ਮੈਬਰੀ ਟੀਮ ਨਾਲ ਪਾਰਟੀ ਮੈਨਫੈਸਟੋ , ਉਮੀਦਵਾਰ ਸੋਢੀ ਸਾਹਿਬ ਦਦਾ ਦੇਸ਼ ਲਈ ਅੱਜ ਤਕ ਨਾ ਟੁੱਟੇ ਰਿਕਾਰਡ ਤੇ ਪਹਿਚਾਣ ਦਾ ਜਿਕਰ ਕਰਦਿਆਂ ਆਪਸੀ ਗੱਲਬਾਤ ਦੋਰਾਨ ਦਿੱਲੀ ਸਾਂਝ ਬਣਾ ਵੋਟ ” ਆਪ” ਨੂੰ ਹੀ ਪਾਉਣ ਦੀ ਚਿਣਗ ਜਗਾਈ।ਵੱਖ ਵੱਖ ਖੇਤਰਾਂ ਦੇ ਬਸ਼ਿੰਦਿਆ ਵੱਲੋਂ ਚੋਣ ਮੁਹਿੰਮ ਵਿਚ ਸਰਗਰਮ ਵਲੰਟੀਅਰਾਂ / ਆਗੂਆਂ ਤੇ ਉਮੀਦਵਾਰ ਸੋਢੀ ਨੂੰ ਵੱਧ ਤੋ ਵੱਧ ਵੋਟਾਂ ਨਾਲ ਜਿਤਾਉਣ ਦਾ ਵਿਸਵਾਸ਼ ਦਵਾਇਆ।