You are currently viewing ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ!

ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ!

ਡਾ. ਕੁਲਵੰਤ ਨੇ ਕਿਹਾ – ‘ਆਦੀ ਪਿੰਡ ਦੀ ਇੱਕ-ਇੱਕ ਵੋਟ ਜਥੇਦਾਰ ਵਡਾਲਾ ਦੇ ਹੱਕ ਵਿੱਚ ਪਵੇਗੀ’
ਵਡਾਲਾ ਸਾਹਿਬ ਦੀ ਜਿੱਤ ਸੋ ਫ਼ੀਸਦੀ ਪੱਕੀ ਹੈ – ਡਾ. ਕੁਲਵੰਤ

ਜਲੰਧਰ: ਆਦੀ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਅਨੇਕਾਂ ਸਮਰਥਕ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ! ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਇਨ੍ਹਾਂ ਸਾਰੇ ਸਮਰਥਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਾਉਣ ਵੇਲੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟਣ ਆਈ ਪਾਰਟੀ ਹੈ! ਜਿਵੇਂ ਅੰਗਰੇਜ਼ ਹਿੰਦੁਸਤਾਨ ਨੂੰ ਲੁੱਟਣ ਆਏ ਸਨ , ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦਿੱਲੀ ਤੋਂ ਪੰਜਾਬ ਨੂੰ ਲੁੱਟਣ ਆਈ ਹੈ! ਜਿਸ ਦੀ ਪੋਲ ਖੁੱਲ੍ਹ ਚੁੱਕੀ ਹੈ।

ਉਨ੍ਹਾਂ ਕਿਹਾ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੰਦੇ ਸੀ ਪਰ ਪਾਰਟੀ ਦੀ ਹਕੀਕਤ ਸਾਹਮਣੇ ਆਉਣ ਤੋਂ ਬਾਅਦ ਹੁਣ ਅਸੀਂ ਪਾਰਟੀ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ। ਡਾ ਕੁਲਵੰਤ ਸਿੰਘ ਨੇ ਕਿਹਾ ਕਿ ਆਦਿ ਪਿੰਡ ਦੀ ਇਕ ਇਕ ਵੋਟ ਜਥੇਦਾਰ ਵਡਾਲਾ ਦੇ ਹੱਕ ਵਿੱਚ ਪਾਈ ਜਾਵੇਗੀ ਅਤੇ ਵਡਾਲਾ ਸਭ ਨੂੰ ਇਕ ਵਾਰ ਫਿਰ ਨਕੋਦਰ ਹਲਕੇ ਦਾ ਐਮਐਲਏ ਚੁਣਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕੁਲਵੰਤ ਸਿੰਘ, ਲਖਬੀਰ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਸੰਤੋਖ ਸਿੰਘ, ਨਵਨੀਤ ਥਾਪਰ ਉਪ ਪ੍ਰਧਾਨ ਪੰਜਾਬ ਸ਼੍ਰੋਮਣੀ ਅਕਾਲੀ ਦਲ , ਸਰਤਾਜ ਬਿੱਟਾ, ਸਰਕਲ ਪ੍ਰਧਾਨ ਦਲਜੀਤ ਸਿੰਘ ਸੋਨੂੰ ਵੀ ਮੌਜੂਦ ਸਨ।