You are currently viewing ਵਿਕਰਮ ਜੀਤ ਸਿੰਘ ਚੌਧਰੀ ਨੇ ਦਿੱਤਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

ਵਿਕਰਮ ਜੀਤ ਸਿੰਘ ਚੌਧਰੀ ਨੇ ਦਿੱਤਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

-ਫਿਲੌਰ ਸ਼ਹਿਰ ਦੇ ਸਾਬਕਾ ਅਕਾਲੀ ਦਲ ਯੂਥ ਪ੍ਰਧਾਨ, ਮੀਤ ਪ੍ਰਧਾਨ ਅਤੇ ਆਪ’ ਦੇ ਸਾਬਕਾ ਯੂਥ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ

ਜਲੰਧਰ ( ਅਮਨ ਬੱਗਾ): ਵਿਧਾਨ ਸਭਾ ਹਲਕਾ ਫਿਲੌਰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਵਿਕਰਮ ਜੀਤ ਸਿੰਘ ਚੋਧਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਫਿਲੌਰ ਸ਼ਹਿਰ ਦੇ ਸਾਬਕਾ ਅਕਾਲੀ ਦਲ ਯੂਥ ਪ੍ਰਧਾਨ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ, ਨਰਿੰਦਰ ਕੁਮਾਰ (ਵਿੱਕੀ ਪਹਿਲਵਾਨ) ਅਤੇ ‘ਆਪ’ ਦੇ ਸਾਬਕਾ ਯੂਥ ਆਗੂ ਪਰਭਜਿੰਦਰ ਸਿੰਘ ਮੱਲ੍ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਰਿਆਂ ਦਾ ਕਾਂਗਰਸ ਵਿੱਚ ਨਿੱਘਾ ਸਵਾਗਤ ਹੈ।

ਇਸ ਦੇ ਨਾਲ ਹੀ ਵਿਕਰਮ ਜੀਤ ਸਿੰਘ ਚੋਧਰੀ ਵਲੋਂ ਪਿੰਡ ਲਾਂਗੜੀਆਂ, ਨਵਾਂ ਪਿੰਡ ਨਾਈਚਾ, ਜੰਡ ਅਤੇ ਡੱਲੇਵਾਲ ਵਿਖੇ ਕੀਤੀਆਂ ਚੋਣ ਮੀਟਿੰਗਾਂ ਵਿੱਚ ਲੋਕਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਇਸ ਵਾਰ ਵਿਕਰਮ ਜੀਤ ਸਿੰਘ ਚੋਧਰੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ। ਲੋਕਾਂ ਨੇ ਕਿਹਾ ਕਿ ਚੋਧਰੀ ਪਰਿਵਾਰ ਹਰ ਸੁਖ ਦੁਖ ਵਿਚ ਸਾਡੇ ਨਾਲ ਖੜਾ ਹੁੰਦਾ ਹੈ ਅਤੇ ਉਹਨਾਂ ਨੇ ਸਾਡੇ ਪਿੰਡਾਂ ਵਿੱਚ ਬਹੁਤ ਵਿਕਾਸ ਕਰਵਾਇਆ ਹੈ।