ਕਪੂਰਥਲਾ: ਸ਼੍ਰੋਮਣੀ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਹਲਕਾ ਇੰਚਾਰਜ ਅਮਰਦੀਪ ਗੁਜਰਾਲ (ਵਿੱਕੀ) ਕਪੂਰਥਲਾ ਵਲੋਂ ਇੱਕ ਦਰਖ਼ਾਸਤ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਨਵਜੋਤ ਮਹਿਤਾ ਵਿਰੁੱਧ ਮਾਣਨਯੋਗ ssp ਕਪੂਰਥਲਾ ਨੂੰ ਦਿੱਤੀ ਗਈ।ਜਿਸ ਵਿਚ ਗੁਜਰਾਲ ਨੇ ਦੱਸਿਆ ਕਿ ਨਵਜੋਤ ਮਹਿਤਾ ਕਾਫੀ ਲੰਬੇ ਸਮੇਂ ਤੌ ਆਮ ਆਦਮੀ ਪਾਰਟੀ ਲਈ ਸੋਸ਼ਲ ਮੀਡੀਆ ਤੇ ਕੰਮ ਕਰਦਾ ਹੈ। ਇਸ ਦਾ ਨਿਸ਼ਾਨਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਰਿਹਾ। ਨਵਜੋਤ ਮਹਿਤਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਲਈ ਹਮੇਸ਼ਾ ਭੱਦੀ ਸ਼ਬਦਾਵਲੀ ਦਾ ਪ੍ਰੋਯੋਗ ਕਰਦਾ ਹੈ।
ਪਿੱਛਲੇ ਦਿਨੀ ਇਸ ਨੇ ਅਪਣੀ ਫੇਸਬੁੱਕ id ਤੌ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਜੀ ਲਈ 7 ਜੁਲਾਈ ਨੂੰ ਇੱਕ ਪੋਸਟ ਪਾ ਕੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜੋ ਕਿ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਇਸ ਨੇ ਸੋਸ਼ਲ ਮੀਡੀਆ ਤੇ ਅਕਾਲੀ ਦਲ ਖਿਲਾਫ ਗ਼ਲਤ ਟੀਪਣੀਆਂ ਕਰਨ ਲਈ ਜਾਲੀ ਅਕਾਊਂਟ ਵੀ ਬਣਾਏ ਹੋਏ ਹਨ। ਜਿਨ੍ਹਾਂ ਤੌ ਮਹਿਤਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸੋਸ਼ਲ ਮੀਡੀਆ ਤੇ ਅਕਾਲੀ ਲੀਡਰਾਂ ਅਤੇ ਵਰਕਰਾਂ ਲਈ ਮਾੜੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ।
ਇਸ ਲਈ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਮਾਨਯੋਗ ssp ਤੌ ਨਵਜੋਤ ਮਹਿਤੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹੈ।ਇਸ ਮੌਕੇ ਸ ਗੁਰਪ੍ਰੀਤ ਸਿੰਘ ਬੰਟੀ ਵਾਲਿਆ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ, ਅਵੀ ਰਾਜਪੂਤ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ, ਰਾਜਬੀਰ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ, ਤਨਵੀਰ ਸਿੰਘ ਫ਼ੀਆਲੀ, ਮੀਤ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ, ਲਾਭ ਸਿੰਘ ਭੰਡਾਲ ਆਦਿ ਮਜ਼ੂਦ ਸਨ।
◆ शुगर की 5 वर्षों से खा रहे थे दवाई. ” i Coffee☕ ” पीने से 20 दिन में छूट गई मेडिसिन, हुआ बड़ा लाभ
☕कई वैज्ञानिकों व डॉक्टरों द्वारा तैयार की गई 100% आयुर्वेदिक i Coffee से शुगर की भयंकर बीमारी से मिला आराम -NO Side Effect – Video देखें