You are currently viewing ਆਮ ਆਦਮੀ ਪਾਰਟੀ ਦੇ ਛਾਉਣੀ ਵਿਧਾਨ ਸਭਾ ਹਲਕੇ ਤੋ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪਤਨੀ ਪ੍ਰੋ਼ ਰਾਜਵਰਿੰਦਰ ਕੌਰ ਸੋਢੀ ਨੇ ਡੋਰ ਟੂ ਡੋਰ ਚੋਣ ਮੁਹਿੰਮ ਨੂੰ ਤੋਰਿਆ ਅੱਗੇ

ਆਮ ਆਦਮੀ ਪਾਰਟੀ ਦੇ ਛਾਉਣੀ ਵਿਧਾਨ ਸਭਾ ਹਲਕੇ ਤੋ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪਤਨੀ ਪ੍ਰੋ਼ ਰਾਜਵਰਿੰਦਰ ਕੌਰ ਸੋਢੀ ਨੇ ਡੋਰ ਟੂ ਡੋਰ ਚੋਣ ਮੁਹਿੰਮ ਨੂੰ ਤੋਰਿਆ ਅੱਗੇ

ਜਲੰਧਰ: ਆਮ ਆਦਮੀ ਪਾਰਟੀ ਦੇ ਛਾਉਣੀ ਵਿਧਾਨ ਸਭਾ ਹੱਲਕੇ ਤੋ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਧਰਮ ਪਤਨੀ ਪ੍ਰੋ਼ ਰਾਜਵਰਿੰਦਰ ਕੌਰ ਸੋਢੀ ਵੱਲੋ ਅਰਬਨ ਅਸਟੇਟ ਫੇਜ ਵਨ ਵਸਨੀਕਾਂ ਨਾਲ ਮਿਲ ਡੋਰ ਟੂ ਡੋਰ ਚੋਣ ਮੁਹਿੰਮ ਨੂੰ ਅੱਗੇ ਤੋਰਿਆ ਗਿਆ। ਉਨ੍ਹਾਂ ਵੱਲੋ ਇਲਾਕਾ ਨਿਵਾਸੀਆ ਨਾਲ ਪਿਛਲੇ ਲੰਬੇ ਅਰਸੇ ਤੋ ਅਕਾਲੀ- ਭਾਜਪਾ, ਕਾਗਰਸੀ ਉਨੀਦਵਾਰਾ ਵੱਲੋ ਵਿਕਾਸ ਦੇ ਨਾਮ ਤੇ ਵਾਰੋ ਵਾਰੀ ਕੀਤੀ ਲੁੱਟ ਦੀ ਸੱਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।

ਆਪ ਪਾਰਟੀ ਸੁਪਰੀਮੋ ਕੇਜਰੀਵਾਲ ਵਿਲੋ ਦਿੱਲੀ ਵਿਖੇ ਸਿਖਿਆ, ਸਿਹਤ ਬਿਜਲੀ ਸਹੁਲੱਤਾਂ ਦਾ ਜਿਕਰ ਕਰਦਿਆਂ, ਸੂਬੇ ਦੇ ਸਬੀ ਵਿਕਾਸ ਲਈ ਹਰ ਵਿਅਕਤੀ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਮੋਹਰ ਲੱਗਾ ਕੇ ਆਪ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ ਗਈ। ਜਿਸ ਦਾ ਭਰਭੂਰ ਸਮਰਥਨ ਕਰਦਿਆਂ ਇਲਾਕੇ ਦੇ ਦਸਮੂਹ ਦੁਕਾਨਦਾਰਾਂ , ਵਿਵਾਸੀਆਂ ਵੱਲੋ ਲੋਕਾਂ ਲਈ ਮੋਤ ਦਾ ਸੱਬਬ ਬਣਨ ਵਾਲੀ, ਪਿਛਲੇ ਕੁਝ ਦਿਨਾਂ ਵਿਚ ਹੀ ਬਣੀ ਬੱਸ ਸਟੈਂਡ ਤੋ ਅਰਬਨ ਅਸਟੇਟ ਨੂੰ ਆਉਂਦੀ ਸੜਕ ਦੀ ਅਜੋਕੀ ਹਾਲਤ ਦੀ ਵਿਕਾਸ ਦੇ ਨਾਮ ਕੇ ਧੋਖਾ ਦਸਿਆ। ਉਨ੍ਹਾਂ ਵੱਲੋਂ ਇਸ ਵਾਰ ਆਪ ਦੇ ਨਵੇ ਉਮੀਦਵਾਰ ਨੂੰ ਮੋਕਾ ਦੇਣ ਦਾ ਵਿਸ਼ਵਾਸ਼ ਦਿਵਾ , ਆਪ ਦੇ ਰਿਸ਼ਤੇਦਾਰਾਂ ਨੂੰ ਵੀ ਆਪ ਪਾਰਟੀ ਨੂੰ ਸਪੋਰਟ ਕਰਨ ਪ੍ਰੇਰਿਤ ਕਰਨ ਦਾ ਯਕੀਨ ਦਿਵਾਇਆ ਤੇ ਇਹ ਕਾਮਨਾ ਕੀਤੀ ਕਿ ਸੂਬੇ ਵਿਚ ਜਰੂਰ ਆਉਗੀ ਇਸ ਵਾਰ ਆਪ ਪਾਰਟੀ ਦੀ ਸਰਕਾਰ।

ਇਸ ਮੋਕੇ ਪ੍ਰੋ. ਰਾਜਵਰਿੰਦਰ ਸੋਢੀ ਨਾਲ , ਸਮੀਤਾ ਭਗਤ , ਮੀਨੂ , ਦਿਵਿਆ ,ਦਵਿੰਦਰ ਸਿੰਘ ਟੀਮ ਪਾਰਟੀ ਮੈਨਫੈਸਟੋ ਨੂੰ ਹਰ ਘਰ ਪਹੁੰਚਾਉਣ ਬਾਖੂਬੀ ਜੁਮੇਵਾਰੀ ਨਿਭਾਈ ਜਾ ਰਹੀ ਸੀ।