You are currently viewing ਆਮ ਆਦਮੀ ਪਾਰਟੀ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਪਰਿਵਾਰ ਸਮੇਤ ਨੌਜਵਾਨ

ਆਮ ਆਦਮੀ ਪਾਰਟੀ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਪਰਿਵਾਰ ਸਮੇਤ ਨੌਜਵਾਨ

ਫ਼ਿਲੌਰ: ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਨੂੰ ਬਚਾਉਣ ਦਾ ਸੰਕਲਪ ਨੂੰ ਵੇਖਦਿਆਂ ਪਿੰਡਾ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਮਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਨਾਲ਼ ਵਰਤਾਰੇ ਨੂੰ ਹਰ ਵਰਗ ਦੁਰਕਾਰ ਰਿਹਾ ਅਤੇ ਲੋਕਾਂ ਦਾ ਮੋਹ ਭੰਗ ਹੋ ਰਿਹਾ‌। ਸ਼੍ਰੋਮਣੀ ਅਕਾਲੀ ਦਲ ਵਿੱਚ ਦਰਜਨਾਂ ਲੋਕ ਸ਼ਾਮਿਲ ਹੋ ਰਹੇ ਹਨ ਜਿਸ ਵਿਚ ਪੰਜ ਢੇਰਾਂ ਵਿਖੇ ਲੋਕ ਸਭਾ ਚੁਣਾਵ ਨੂੰ ਲੈ ਕੇ ਮੀਟਿੰਗ ਦੌਰਾਨ ਕਈ ਨੌਜਵਾਨ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀਦਲ ਚ ਸ਼ਾਮਲ ਹੋਏ‌।

ਜਿਹਨਾਂ ਵਿਚ ਸ ਪਰਵਿੰਦਰ ਸਿੰਘ , ਸ ਮਨਪ੍ਰੀਤ ਸਿੰਘ , ਡਾ. ਸੰਦੀਪ ਸਿੰਘ ਮਹੇ , ਸਨੀ ਸਿੰਘ ਖਾਲਸਾ ਅਤੇ ਸ ਜਸਪਾਲ ਸਿੰਘ ਨੂੰ ਮਹਿੰਦਰ ਸਿੰਘ ਕੇਪੀ ਅਤੇ ਬਲਦੇਵ ਖਹਿਰਾ ਨੇ ਰਸਮੀ ਤੌਰ ਤੇ ਪਾਰਟੀ ਵਿਚ ਸ਼ਾਮਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਤ੍ਰਾਸਦੀ ਹੈ ਜੋ ਇਹਨੇ ਮਾੜੇ ਹਾਲਾਤਾਂ ਚ ਨਿਕਲ ਰਿਹਾ ਹੈ , ਮਜੂਦਾ ਸਕਰਾਰ ਪੰਜਾਬ ਦੇ ਖਜਾਨੇ ਨੂੰ ਲੁੱਟ ਰਹੀ ਹੈ ਅਤੇ ਪੰਜਾਬ ਦੇ ਸਿਰ ਅਥਾਹ ਕਰਜਾ ਚੜਾ ਰਹੀ ਹੈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਨਹੀਂ ਚੁੱਕਾ ਸਕਦੀਆਂ ਸੋ ਅੱਜ ਲੋੜ ਹੈ ਪੰਜਾਬ ਨੂੰ ਬਚਾਈਏ ਆਪਣੀ ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੀਏ‌‌।