You are currently viewing ਨਕੋਦਰ ਵਿਖੇ ਮਹਿੰਦਰ ਸਿੰਘ ਕੇ.ਪੀ ਨੇ ਕੀਤਾ ਚੋਣ ਪ੍ਰਚਾਰ, ਇਲਾਕੇ ਦੇ ਲੋਕਾਂ ਨੇ ਬਹੁਤ ਭਾਰੀ ਉਤਸ਼ਾਹ ਨਾਲ ਕੀਤਾ ਸੁਆਗਤ

ਨਕੋਦਰ ਵਿਖੇ ਮਹਿੰਦਰ ਸਿੰਘ ਕੇ.ਪੀ ਨੇ ਕੀਤਾ ਚੋਣ ਪ੍ਰਚਾਰ, ਇਲਾਕੇ ਦੇ ਲੋਕਾਂ ਨੇ ਬਹੁਤ ਭਾਰੀ ਉਤਸ਼ਾਹ ਨਾਲ ਕੀਤਾ ਸੁਆਗਤ

-ਪੰਜਾਬ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਲਈ ਕੀਤੇ ਜਾ ਰਹੇ ਸੰਘਰਸ਼ ਚ ਯੋਗਦਾਨ ਪਾਉਣ ਲਈ ਅਕਾਲੀ ਦਲ ਨੂੰ ਚੁਣਿਆ – ਮਹਿੰਦਰ ਸਿੰਘ ਕੇ.ਪੀ

-ਮਹਿੰਦਰ ਸਿੰਘ ਕੇਪੀ ਇੱਕ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਭਾਰੀ ਬਹੁਮਤ ਨਾਲ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰਦਾਂ – ਗੁਰਪ੍ਰਤਾਪ ਸਿੰਘ ਵਡਾਲਾ

ਨਕੋਦਰ: ਅੱਜ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿੰਮ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਰਦਿਆਂ ਵੱਖ ਵੱਖ ਅਹੁਦੇਦਾਰ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ,ਜਿਸ ਵਿਚ ਹਰ ਮੀਟਿੰਗ ਵਿਚ ਭਾਰੀ ਮਾਤਰਾ ਵਿੱਚ ਅਨੇਕਾਂ ਹੀ ਸੰਗਤਾਂ ਹਾਜ਼ਰ ਹੋਈਆਂ, ਇਲਾਕੇ ਦੇ ਲੋਕਾਂ ਚ ਉਤਸ਼ਾਹ ਬਹੁਤ ਵੇਖਣ ਨੂੰ ਮਿਲਿਆ।

ਗੁਰਪ੍ਰਤਾਪ ਸਿੰਘ ਵਡਾਲਾ ਅਤੇ ਮਹਿੰਦਰ ਸਿੰਘ ਕੇ.ਪੀ ਨੇ ਓਹਨਾਂ ਮੌਕੇ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ, ਜਿਵੇਂ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨਾ ਅੱਜ ਇਹਨਾਂ ਨੂੰ ਕਰੀਬ ਤਿੰਨ ਸਾਲ ਦੇ ਸਮਾਂ ਹੋ ਗਿਆ ਨਸ਼ਾ ਇੰਨਾ ਕੁ ਵੱਧ ਗਿਆ ਹਰ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਵਿੱਚ ਸ਼ਰੇਆਮ ਵਿਕਦਾ ਅਤੇ ਖੱਡਾਂ ਵਿੱਚੋਂ 5 ਰੁਪਏ ਰੇਤਾ ਦਾ ਝੂਠਾ ਜੁਮਲਾ ਅਤੇ ਆਮ ਆਦਮੀ ਪਾਰਟੀ ਦੇ ਮੋਜੂਦਾ ਐਮ.ਐਲ.ਏ ਅਤੇ ਹਲਕਾ ਇੰਚਾਰਜ ਰੇਤਾਂ ਵਿੱਚੋਂ,ਨਸ਼ੇ ਵਿੱਚੋਂ ਅਤੇ ਤਹਿਸੀਲਾਂ ਵਿੱਚੋਂ ਵੀ ਸ਼ਰੇਆਮ ਪੈਸੇ ਲੈਂਦੇ ਹਨ, ਇਹਨਾਂ ਨੇ ਸਿਰਫ ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ।

ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇਂਦਰੀ ਤਾਕਤਾਂ ਪੰਥ ਨੂੰ ਢਾਅ ਲਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜੋਰ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ , ਅੱਜ ਪੰਜਾਬ ਚ ਹਰ ਵਰਗ ਚ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੈ , ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡਟ ਸਕਣ।

ਮਹਿੰਦਰ ਸਿੰਘ ਕੇਪੀ ਨੇ ਵੱਖ ਵੱਖ ਥਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਨੂੰ ਵੇਖਦਿਆਂ ਮੇਰੀ ਜ਼ਮੀਰ ਨੇ ਜਗਾਇਆ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਕਿ ਅੱਜ ਪੰਜਾਬ ਸੰਤਾਪ ਭੋਗ ਰਿਹਾ , ਜਿਸਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਇਸ ਮੌਕੇ ਤੇ ਅਵਤਾਰ ਸਿੰਘ ਕਲੇਰ,ਹਰਭਜਨ ਸਿੰਘ ਹੁੰਦਲ,ਲਸ਼ਕਰ ਸਿੰਘ ਰਹੀਮਪੁਰ, ਸੁਰਤੇਜ਼ ਸਿੰਘ ਬਾਸੀ,ਬਲਵਿੰਦਰ ਸਿੰਘ ਆਲੇਵਾਲੀ, ਜੁਗਰਾਜ ਸਿੰਘ ਜੱਗੀ ਮੁਧ,ਰੁਪਿੰਦਰ ਸਿੰਘ ਰਾਣਾ ਮੀਰਪੁਰ, ਸਰਵਣ ਸਿੰਘ ਹੇਅਰ, ਗੁਰਿੰਦਰ ਸਿੰਘ ਕਾਕਾ ਉਗੀ, ਨਿਰਮਲ ਸਿੰਘ ਫੌਜੀ ਚੱਕ ਖੁਰਦ ਸਰਪੰਚ ਹਿੰਮਤ ਭਾਰਦਵਾਜ ਸ਼ੰਕਰ ਸਰਪੰਚ ਸੁੱਚਾ ਸਿੰਘ ਗਾਂਧਰਾ ਸਰਪੰਚ ਮਨੋਹਰ ਹੇਰਾਂ ਸਰਪੰਚ ਗੁਰਦੇਵ ਸਿੰਘ ਬਿੱਲੀ ਭੁੱਲਰ ਗੁਰਚੇਤਨ ਟਾਹਲੀ ਸਰਪੰਚ ਮਨਜਿੰਦਰ ਸਿੰਘ ਟਾਹਲੀ ਲਾਲ ਚੰਦ ਸ਼ਰਕਪੁਰ ਸਰਪੰਚ ਤਲਵਿੰਦਰ ਸਿੰਘ ਧਾਰੀਵਾਲ ਸੰਤੋਖ ਸਿੰਘ ਧਾਰੀਵਾਲ ਕਰਮਜੀਤ ਸਿੰਘ ਅਤੇ ਬਲਜੀਤ ਸਿੰਘ ਬਜੂਆਂ ਕਲਾਂ ਸਰਪੰਚ ਸੁਰਿੰਦਰ ਸਿੰਘ ਬਜੂਆ ਖੁਰਦ ਸਰਪੰਚ ਨਿਰਮਲ ਦਾਸ ਪੰਡੋਰੀ ਕੁਲਦੀਪ ਸਿੰਘ ਚੱਕ ਮੁਗਲਾਣੀ ਅਤੇ ਅਨੇਕਾਂ ਹੀ ਪਿੰਡਾਂ ਦੇ ਮੋਹਤਵਾਰ ਸੱਜਣ ਹਾਜ਼ਰ ਸਨ।

Mahendra Singh KP campaigned at Nakodar, the people of the area welcomed him with great enthusiasm