You are currently viewing ਜਥੇਦਾਰ ਵਡਾਲਾ ਨੇ ਨਕੋਦਰ ਹਲਕੇ ਵਿਚ ਆਪਣੀ ਜਿੱਤ ਨੂੰ ਕੀਤਾ ਹੋਰ ਪੱਕਾ, AAP ਨੂੰ ਲਾਏ ਕਰਾਰੇ ਝਟਕੇ!

ਜਥੇਦਾਰ ਵਡਾਲਾ ਨੇ ਨਕੋਦਰ ਹਲਕੇ ਵਿਚ ਆਪਣੀ ਜਿੱਤ ਨੂੰ ਕੀਤਾ ਹੋਰ ਪੱਕਾ, AAP ਨੂੰ ਲਾਏ ਕਰਾਰੇ ਝਟਕੇ!

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਹੇਅਰ ਨੂੰ ਕਰਵਾਇਆ ਸ਼੍ਰੋਮਣੀ ਅਕਾਲੀ ਦਲ ਜਵਾਈਨ!

ਜਲੰਧਰ: ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਦਾ ਚੋਣ ਪ੍ਰਚਾਰ ਜਿਉਂ ਜਿਉਂ ਤੇਜ਼ ਹੁੰਦਾ ਜਾ ਰਿਹਾ ਹੈ, ਹੋਰ ਸਿਆਸੀ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਝਟਕੇ ਤੇ ਝਟਕੇ ਲੱਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੋਰ ਸਿਆਸੀ ਪਾਰਟੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਹੁਣ ਸਰਦਾਰ ਵਡਾਲਾ ਨੇ ਆਪ ਪਾਰਟੀ ਚ ਸੇਂਧ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਨਕੋਦਰ ਹਲਕੇ ਤੋਂ ਇਲੈਕਸ਼ਨ ਲੜੇ ਹੋਏ ਸਰਵਣ ਸਿੰਘ ਹੇਅਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਕਰਵਾਇਆ ਵਿਰੋਧੀ ਖੇਮੇ ਨੂੰ ਚਿੰਤਾ ਪਾ ਦਿੱਤੀ ਹੈ।

ਵਡਾਲਾ ਦੇ ਹੱਕ ਚ ਦਿਨੋਂ ਦਿਨ ਲੋਕਾਂ ਦਾ ਇੰਨਾ ਵੱਡਾ ਇਕੱਠ ਹੁੰਦਾ ਜਾ ਰਿਹਾ ਹੈ ਕਿ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ ਸਰਦਾਰ ਵਡਾਲਾ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ।.ਸ਼ਾਮਿਲ ਕਰਾਉਣ ਸਮੇਂ ਅਵਤਾਰ ਸਿੰਘ ਕਲੇਰ ਸੀਨੀਅਰ ਅਕਾਲੀ ਆਗੂ,ਹਰਭਜਨ ਸਿੰਘ ਹੁੰਦਲ ਸਰਕਲ ਪ੍ਰਧਾਨ,ਡਾ ਗੁਰਦੀਪ ਹੇਰਾਂ,ਸਾਜਨ ਕਪੂਰ ਪ੍ਰਧਾਨ ਯੂਥ ਅਕਾਲੀ ਦਲ ਨਕੋਦਰ,ਮਨੋਹਰ ਸਰਪੰਚ ਹੇਰਾਂ,ਸਰਪੰਚ ਦਿਲਬਾਗ ਸਿੰਘ ਬਿੱਲਾ ਨਵਾਬ ਸਰਤਾਜ ਬੀਟਾ ਹੇਰਾਂ,ਅਮਰਜੀਤ ਸ਼ੇਰਪੁਰ ਐਮਸੀ ਨਕੋਦਰ,ਗੁਰਿੰਦਰ ਸਿੰਘ ਸੋਨੂੰ, ਬਿਨਾਂ ਪੁਰੀਆ ਦੋਆਬਾ ਪ੍ਰਧਾਨ ਐਸ ਓ ਆਈ,ਸੁਖਵਿੰਦਰ ਸਿੰਘ ਸੋਖਾ ਮੱਲੀਆ ਸਰਪੰਚ ਜੀਤਾ ਮੱਲੀਆ ਨਿਰਮਲ ਸਿੰਘ ਮੱਲੀਆਂ ਅਤੇ ਗੁਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ।