You are currently viewing जालंधर: केवल वाल्मीकि व रविदास समाज ही नही बल्कि संपूर्ण हिन्दू-सिख भी चंदन ग्रेवाल का कर रहे समर्थन

जालंधर: केवल वाल्मीकि व रविदास समाज ही नही बल्कि संपूर्ण हिन्दू-सिख भी चंदन ग्रेवाल का कर रहे समर्थन

Hindus and Sikhs are also supporting Chandan Grewal

ਜਲੰਧਰ: ਸੈਂਟਰਲ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚੰਦਨ ਗਰੇਵਾਲ ਨੂੰ ਦਲਿਤ ਅਤੇ ਸਿੱਖ ਭਾਈਚਾਰਿਆਂ ਨੇ ਭਰਪੂਰ ਸਮਰਥਨ ਦਿੱਤਾ ਹੈ। ਸੈਂਟਰਲ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਦਲਿਤ ਅਤੇ ਸਿੱਖ ਭਾਈਚਾਰਿਆਂ ਵੱਲੋਂ ਚੰਦਨ ਗਰੇਵਾਲ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਇਕ ਇਕ ਵੋਟ ਗਰੇਵਾਲ ਦੇ ਹੱਕ ਵਿੱਚ ਹੀ ਪਵੇਗੀ!

ਲੋਕਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਮ ‘ਤੇ ਪੰਜਾਬ ਨੂੰ ਧੋਖਾ ਦਿੱਤਾ ਅਤੇ ਹੁਣ ਚੰਨੀ ਦੇ ਨਾਮ ਨਾਲ ਪੰਜਾਬ ਨੂੰ ਧੋਖੇ ਵਿੱਚ ਰੱਖਿਆ ਹੋਇਆ ਹੈ! ਉਨ੍ਹਾਂ ਕਿਹਾ ਇਸ ਵਾਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ ਅਤੇ ਸੈਂਟਰਲ ਹਲਕੇ ਤੋਂ ਚੰਦਨ ਗਰੇਵਾਲ ਨੂੰ ਐੱਮਐੱਲਏ ਚੁਣ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਖੁੱਡੇ ਲਾਈਨ ਲਾਇਆ ਜਾਵੇਗਾ!

ਇਸ ਮੌਕੇ ਚੰਦਨ ਗਰੇਵਾਲ ਨੇ ਸੈਂਟਰਲ ਹਲਕੇ ਦੇ ਸਿੱਖ ਅਤੇ ਦਲਿਤ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਸੈਂਟਰ ਹਲਕੇ ਦੇ ਸਾਰੇ ਭਾਈਚਾਰਿਆਂ ਵੱਲੋਂ ਉਨ੍ਹਾਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ, ਉਹ ਉਸ ਨੂੰ ਕਦੇ ਵੀ ਭੁਲਾ ਨਹੀਂ ਸਕਦੇ! ਉਨ੍ਹਾਂ ਕਿਹਾ ਕਿ ਇੱਕ ਵਾਰ ਸੈਂਟਰਲ ਹਲਕੇ ਦਾ ਐਮਐਲਏ ਬਣਨ ਤੋਂ ਬਾਅਦ ਉਹ ਸੈਂਟਰਲ ਹਲਕੇ ਦਾ ਚਹੁੰਮੁਖੀ ਵਿਕਾਸ ਕਰਵਾਉਣਗੇ! ਉਨ੍ਹਾਂ ਕਿਹਾ ਸੈਂਟਰਲ ਹਲਕੇ ਦਾ ਹਰ ਘਰ ਮੇਰਾ ਆਪਣਾ ਪਰਿਵਾਰ ਹੈ!