You are currently viewing कांग्रेस ने करतारपुर को बनाया ड्रग हब, बसपा सरकार बनने पर अकाली दल लाएगा विशेष आर्थिक पैकेज- बलविंदर कुमार

कांग्रेस ने करतारपुर को बनाया ड्रग हब, बसपा सरकार बनने पर अकाली दल लाएगा विशेष आर्थिक पैकेज- बलविंदर कुमार

लोगों ने कहा -‘दीवारों पर अकाली दल की जीत लिखी हुई है, कांग्रेस और आप का पूर्ण बायकॉट होगा!’

ਜਲੰਧਰ: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਕਰਤਾਰਪੁਰ ਹਲਕੇ ਤੋਂ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੀ ਜਿੱਤ ਦਿਨ ਬ ਦਿਨ ਪੱਕੀ ਹੁੰਦੀ ਜਾ ਰਹੀ ਹੈ ! ਕਰਤਾਰਪੁਰ ਵਾਸੀਆਂ ਨੇ ਬਲਵਿੰਦਰ ਕੁਮਾਰ ਨੂੰ ਭਰੋਸਾ ਦਿੱਤਾ ਹੈ ਕਿ ਸਾਡੀ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਨਾਮ ਜਾਵੇਗੀ!ਉਨ੍ਹਾਂ ਕਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ!

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਕਰਤਾਰਪੁਰ ਨੂੰ ਨਸ਼ੇ ਦਾ ਅੱਡਾ ਬਣਾ ਦਿੱਤਾ ਗਿਆ ਹੈ! ਕਰਤਾਰਪੁਰ ਵਿਚ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਗਿਆ ਹੈ!

ਉਨ੍ਹਾਂ ਕਿਹਾ ਕਿ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਉਹ ਕਰਤਾਰਪੁਰ ਦੇ ਲਈ ਸਪੈਸ਼ਲ ਆਰਥਿਕ ਪੈਕੇਜ ਲੈ ਕੇ ਆਣਗੇ ਤਾਂ ਕਿ ਕਰਤਾਰਪੁਰ ਵਿਚ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕੀਤੇ ਜਾ ਸਕਣ, ਖੇਡਾਂ ਦੇ ਮੈਦਾਨ ਅਤੇ ਅਕੈਡਮੀਆਂ ਬਣਾਈਆਂ ਜਾ ਸਕਣ ਅਤੇ ਨੌਜਵਾਨਾਂ ਨੂੰ ਸੁਨਹਿਰੀ ਭਵਿੱਖ ਦਿੱਤਾ ਜਾ ਸਕੇ!!