You are currently viewing ਰੁਸਤਮੇਂ ਹਿੰਦ ਪਹਿਲਵਾਨ ਦਾਰਾ ਸਿੰਘ ਦੇ ਸਪੁੱਤਰ ਨੇ ਓਲੰਪੀਅਨ ਸੋਢੀ ਦਾ ਕੀਤਾ ਚੋਣ ਪ੍ਰਚਾਰ, ਲੋਕਾਂ ਦੀ ਉਮੜੀ ਭੀੜ

ਰੁਸਤਮੇਂ ਹਿੰਦ ਪਹਿਲਵਾਨ ਦਾਰਾ ਸਿੰਘ ਦੇ ਸਪੁੱਤਰ ਨੇ ਓਲੰਪੀਅਨ ਸੋਢੀ ਦਾ ਕੀਤਾ ਚੋਣ ਪ੍ਰਚਾਰ, ਲੋਕਾਂ ਦੀ ਉਮੜੀ ਭੀੜ

ਜਲੰਧਰ: ਰੁਸਤਮੇਂ ਹਿੰਦ ਪਹਿਲਵਾਨ ਦਾਰਾ ਸਿੰਘ ਦੇ ਉਘੇ ਨਾਮੀ ਪਹਿਲਵਾਨ ਸਪੁੱਤਰ ਪ੍ਰਦੁਮਣ ਸਿੰਘ ਨੇ ਜਲੰਧਰ ਛਾਉਣੀ ਹੱਲਕੇ ਤੋ ਆਮ ਆਦਮੀ ਪਾਰਟੀ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਘਰ ਪ੍ਰੀਵਾਰਕ ਮੈਂਬਰਾਂ ਨਾਲ ਪੁੱਜ ਜੇਤੂ ਬਣਨ ਲਈ ਦਿੱਤੀਆਂ ਸੁੱਭਕਾਮਨਾਵਾਂ। ਇਸ ਮਿਲਣੀ ਨੇ ਓਲੰਪੀਅਨ ਸੋਢੀ ਦੀ ਚੰਣ ਮੁਹਿੰਮ ‘ਚ ਫੂਕੀ ਨਵੀਂ ਜਾਨ। ਇਸ ਮੋਕੇ ਗਲਬਾਤ ਕਰਦਿਆਂ ਉਘੇ ਪਹਿਲਵਾਨ ਪ੍ਰਦੁਮਣ ਸਿੰਘ ਵੱਲੋਂ ਪ੍ਰੀਵਾਰ ਸਮੇਤ ਓਲੰਪੀਅਨ ਸੋਢੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਖੇਡਾਂ ਵਿਚ ਅੱਜ ਤੱਕ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਨਾਉਣ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਵੱਧ ਤੋ ਵੱਧ ਵੋਟਾਂ ਨਾਲ ਜੇਤੂ ਬਣਨ ਦੇ ਰਿਕਾਰਡ ਨਾਲ ਵਿਧਾਨ ਸਭਾ ਭੇਜਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ।

ਉਨ੍ਹਾਂ ਵੱਲੋਂ ਲੋਕਾਂ ਦੀ ਸੇਵਾ ਤੇ ਵਿਕਾਸ ਕਰਨ ਲਈ ਰਾਜਨੀਤੀ ਵਿਚ ਆਏ ਉਮੀਦਵਾਰਾ ਵਲੋਂ ਕੇਵਲ ਆਪਦੇ ਪ੍ਰੀਵਾਰ ਦਾ ਵਿਕਾਸ ਕਰਨ ਵਾਲਾ ਕਾਰੋਬਾਰ ਬਨਾਉਣ ਲਈ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

ਸ਼ਹਿਰ ਦੇ ਉਘੇ ਸਮਾਜ ਸੇਵਕ ਤੇ ਵਪਾਰੀ ਮਹਿੰਦਰ ਸਿੰਘ ਦੇ ਘਰ ਵਿਸ਼ੇਸ਼ ਬੈਠਕ ਹੋਈ।ਜਿਸ ਵਿਚ ਇਲਾਕੇ ਦੇ ਮੋਹਤਵਰ ਵਪਾਰੀਆਂ ਤੇ ਖੇਡਾਂ ਨਾਲ ਮੋਹ ਰੱਖਣ ਵਾਲਿਆਂ ਵੱਲੋਂ ਅਰਜੁਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਨੂੰ ਖੈਰ ਮੱਖਦਮ ਕਰਦਿਆਂ ਹੋਇਆ ਪੂਰੀ ਤਰ੍ਹਾਂ ਸਮਰਥਨ ਦੇ ਜੇਤੂ ਬਨਾਉਣ ਦਾ ਵਿਸਵਾਸ਼ ਦਿਵਾਇਆ ਗਿਆ।