You are currently viewing 25 ਸਾਲ ਕਾਂਗਰਸ ਤੇ 20 ਸਾਲ ਅਕਾਲੀ-ਭਾਜਪਾ ਨੂੰ ਅਜ਼ਮਾਇਆ, ਇਕ ਮੌਕਾ AAP ਨੂੰ ਦੇਵੇ ਪੰਜਾਬ: ਸੁਰਿੰਦਰ ਸਿੰਘ ਸੋਢੀ

25 ਸਾਲ ਕਾਂਗਰਸ ਤੇ 20 ਸਾਲ ਅਕਾਲੀ-ਭਾਜਪਾ ਨੂੰ ਅਜ਼ਮਾਇਆ, ਇਕ ਮੌਕਾ AAP ਨੂੰ ਦੇਵੇ ਪੰਜਾਬ: ਸੁਰਿੰਦਰ ਸਿੰਘ ਸੋਢੀ

– AAP ਦੀ ਪੰਜਾਬ ਸੂਬਾ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਨੇ ਕੀਤਾ ਜਲੰਧਰ ਛਾਉਣੀ ਹੱਲਕੇ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਦੇ ਲਈ ਚੋਣ ਪ੍ਰਚਾਰ

ਜਲੰਧਰ: ਸੂਬੇ ਭਰ ਤੋ ਵੱਖ – ਵੱਖ ਖੇਤਰਾਂ ਦੇ ਵਸਨੀਕਾਂ ਦੀ ਅਕਾਲੀ – ਭਾਜਪਾ – ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵੱਲੋਂ ਪਿਛਲੇ ਕਰੀਬ ਵੀਹ ਕੁ ਸਾਲਾਂ ਤੋ ਵਿਕਾਸ ਦੇ ਨਾਮ ਕੇ ਮਾਰੀ ਠੱਗੀ – ਲੁੱਟ – ਖਸੁੱਟ ਪ੍ਰਤੀ ਜਾਗੀ ਰੋਹ ਭਰੀ ਲਹਿਰ ਅੱਜ ਓਸ ਸਮੇਂ ਜਲੰਧਰ ਛਾਉਣੀ ਆ ਝੁੱਲੀ ਜਦ ਜਲੰਧਰ ਛਾਉਣੀ ਹੱਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਨਾਲ ਇਲਾਕੇ ਦੇ ਵੱਖ – ਵੱਖ ਪਾਰਟੀਆਂ ਤੇ ਖੇਤਰਾਂ ਨਾਲ ਸੰਬਧਿਤ ਹਰ ਨਿੱਕੇ – ਵੱਡੇ ਆਗੂਆਂ ਵੱਲੋ ਨਾਲ ਆ ਮੋਢੇ ਨਾਲ ਮੋਢਾ ਲਾਅ ਖੰਲੋ ਜਾਣਾ ਆਪ ਮੁਹਾਰੇ ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਅੱਸਲ ਤਸਵੀਰ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਨਾਲ ਖੜੇ ਪਾਰਟੀ ਦੇ ਪੰਜਾਬ ਸੂਬਾ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਦੀ ਮੋਜੂਦਗੀ ਪ੍ਰੀਤੀ , ਜਸਪਾਲ ਖਹਿਰਾ ,ਲ਼ੱਕੀ ਅੱਜੇ ਮਹਿੰਦਰੂ , ਜਸਪਾਲਖਹਿਰਾ , ਲੱਕੀ , ਸੋਰਵ। , ਗੁਰਜੀਤ ਸਿੰਘ , ਸਤਪਾਲ ਸਿੰਘ , ਮਨਜੀਤ ਸਿੰਘ , ਸਤਨਾਮ ਸਿੰਘ ਆਦਿ ਨਾਮਵਰ ਆਗੂਆਂ ਵੱਲੋਂ ਆਪਦੇ ਮਾਥੀਆੰ ਸਮੇਤ ਆਪ ਪਾਰਟੀ ਨੂੰ ਦਾਇਨ ਕੀਤਾ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ (ਆਪ) ਸੁਰਿੰਦਰ ਸਿੰਘ ਸੋਢੀ ਨੇ ਮੌਜੂਦਾ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ੀ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਸੋਢੀ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਇਸ ਵਾਰ ਦੀਆਂ ਚੋਣਾ ’ਚ ਪੰਜਾਬ ਖ਼ੁਦ ਤਹਿ ਕਰੇ ਕਿ ਇੱਥੇ ਗੁੱਲੀ-ਡੰਡਾ ਖੇਡਣ ਜਾਂ ਧਾਰਾਂ ਚੋਣ ਵਾਲੀ ਡਰਾਮੇਬਾਜ ਸਰਕਾਰ ਚਾਹੀਦੀ ਹੈ ਜਾਂ ਸਕੂਲ ਹਸਪਤਾਲ ਬਣਾਉਣ ਵਾਲੀ ਲੋਕ ਪੱਖੀ ਸਰਕਾਰ ਚਾਹੀਦੀ ਹੈ।

ਸੋਢੀ ਨੇ ਅਪੀਲ ਕਰਦਿਆਂ ਕਿਹਾ, ‘‘ਤੁਸੀਂ 25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ ਭਾਜਪਾ ਨੂੰ ਮੌਕੇ ਦਿੱਤੇ ਅਤੇ ਵਾਰ ਵਾਰ ਅਜ਼ਮਾ ਕੇ ਦੇਖਿਆ ਹੈ। ਹੁਣ 2022 ’ਚ ਇੱਕ ਮੌਕਾ ਸਾਨੂੰ (ਆਮ ਆਦਮੀ ਪਾਰਟੀ) ਨੂੰ ਵੀ ਦੇ ਕੇ ਦੇਖੋ।’’

Tried 25 years Congress and 20 years SAD-BJP, give a chance to AAP Punjab: Surinder Singh Sodhi