You are currently viewing साइबर क्राइम के प्रति जागरुकता के लिए शहीद बाबू लाभ सिंह नर्सिंग स्कूल में लगाया गया विशेष कैंप

साइबर क्राइम के प्रति जागरुकता के लिए शहीद बाबू लाभ सिंह नर्सिंग स्कूल में लगाया गया विशेष कैंप

ਜਲੰਧਰ: ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਵਿਖੇ ਸਾਈਬਰ ਅਪਰਾਧ ਵਿਰੁੱਧ ਸੁੱਚੇਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ। ਮਾਣਯੋਗ ਸ਼੍ਰੀ ਸੁਹੇਲ ਕਾਸਿਮ ਮੀਰ IPS ADCP City-1 ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਦੀਆਂ ਹਦਾਇਤਾਂ ਅਤੇ ਮਾਰਗਦਰਸ਼ਨ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।

ਸੈਮੀਨਾਰ ਵਿੱਚ ਉਹਨਾਂ ਨੂੰ ਸਾਈਬਰ ਅਪਰਾਧ ਦੇ ਖਿਲਾਫ ਹੈਲਪ ਲਾਈਨ ਨੰਬਰ 1930 ਬਾਰੇ, RBI ਦੀ ਵੈਬ ਸਾਈਟ ਸੁਚੇਤ ਬਾਰੇ, OTP ਨੰਬਰ ਨੂੰ ਕਿਸੇ ਨਾਲ ਸਾਂਝਾ ਨਾ ਕਰਨ ਬਾਰੇ, ਸ਼ੋਸ਼ਲ ਮੀਡੀਆ ਤੇ ਆਪਣੀ ਪਰਸਨਲ ਜਾਣਕਾਰੀ ਸਾਂਝਾ ਨਾ ਕਰਨ ਬਾਰੇ ਅਤੇ ਐਮਰਜੈਂਸੀ ਵਿੱਚ ਪੁਲਿਸ ਹੈਲਪ ਲਾਈਨ ਨੰਬਰ 112 ਤੇ ਮਹਿਲਾਵਾਂ ਲਈ ਐਮਰਜੈਂਸੀ ਵਿੱਚ ਸ਼ਕਤੀ ਐਪ ਬਾਰੇ ਤੇ ਪੁਲਿਸ ਹੈਲਪ ਲਾਈਨ ਨੰਬਰ 181/1091 ਬਾਰੇ ਜਾਗਰੂਕ ਕੀਤਾ।

ਇਸ ਤੋਂ ਇਲਾਵਾ Know Your Police Saanjh App ਬਾਰੇ ਤੇ ਆਨਲਾਈਨ ਸਾਂਝ ਸੇਵਾਵਾਂ ਅਪਲਾਈ ਕਰਨ ਲਈ PPSAANJH App ਅਤੇ PPSAANJH.IN ਵੈਬਸਾਈਟ ਬਾਰੇ ਜਾਣੂ ਕਰਵਾਇਆ ਗਿਆ।ਇਸ ਤੋ ਇਲਾਵਾ ਪਾਸਪੋਰਟ ਵੈਰੀਫਿਕੇਸ਼ਨ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਕਰੈਕਟਰ ਸਰਟੀਫਿਕੇਟ, ਕਿਰਾਏਦਾਰ ਵੈਰੀਫਿਕੇਸ਼ਨ ਬਾਰੇ ਅਤੇ ਪਾਸਪੋਰਟ, ਮੋਬਾਇਲ ਅਤੇ ਹੋਰ ਦਸਤਾਵੇਜ ਦੀ ਗੁੰਮਸ਼ੁਦਗੀ ਬਾਰੇ, ਸੈਕਸੂਅਲ ਹਰਾਸਮੈਂਟ ਬਾਰੇ, ਔਰਤਾਂ, ਬਜੁਰਗਾਂ ਅਤੇ ਬੱਚਿਆਂ ਵਿਰੁੱਧ ਅਪਰਾਧ ਬਾਰੇ, ਘਰੇਲੂ ਹਿੰਸਾ ਬਾਰੇ, ਟ੍ਰੈਫਿਕ ਨਿਯਮਾਂ ਬਾਰੇ ਅਤੇ ਨਾਲ ਹੀ ਉਹਨਾਂ ਨੂੰ ਹਰ ਪੁਲਿਸ ਸਟੇਸ਼ਨ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਹੈਲਪ ਡੈਸਕ ਦੇ ਕੰਮ ਬਾਰੇ ਵੀ ਜਾਗਰੂਕ ਕੀਤਾ।

ਇਸ ਮੌਕੇ ਤੇ ਇੰਸਪੈਕਟਰ ਗੁਰਦੀਪ ਲਾਲ, ਇੰਸਪੈਕਟਰ ਸੰਜੀਵ ਕੁਮਾਰ, ਇੰਸਪੈਕਟਰ ਗੁਰਵਿੰਦਰ ਸਿੰਘ, ਸ਼੍ਰੀਮਤੀ ਜਸਪ੍ਰੀਤ ਕੌਰ NGO Animal Protection Foundation, ਅਤੇ ਨਰਸਿੰਗ ਸਕੂਲ਼ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਵੀਰੋ, ਪਰਮਿੰਦਰ ਕੌਰ, ਰਵਿੰਦਰ ਕੌਰ, ਜਸਵੀਰ ਕੋਰ, ਅਰਵਿੰਦ ਕੌਰ, ਦਰਸ਼ਨਾ, ਸੰਦੀਪ ਮੌਨਿਕਾ ਮੌਜੂਦ ਸਨ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਕਮਿਊਨਿਟੀ ਪੁਲਿਸਿਂਗ ਪੰਜਾਬ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਸਮੇਂ-ਸਮੇਂ ਸਿਰ ਲਗਦੇ ਰਹਿਣੇ ਚਾਹੀਦੇ ਹਨ ਤਾ ਜੋ ਪਬਲਿਕ ਵਿੱਚ ਜਾਗਰੂਕਤਾ ਪੈਦਾ ਹੋ ਸਕੇ।

Special camp organized in Shaheed Babu Labh Singh Nursing School to create awareness about cyber crime