You are currently viewing ਪੀਲੇ ਕਾਰਡ ਬਣਾਉਣ ਚ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਵਿਤਕਰਾ ਕਿਸੇ ਹਾਲਤ ਚ ਬਰਦਾਸਤ ਨਹੀਂ ਕੀਤਾ ਜਾਵੇਗਾ: ਸਤਿੰਦਰ ਸਿੰਘ ਰਾਜਾ

ਪੀਲੇ ਕਾਰਡ ਬਣਾਉਣ ਚ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਵਿਤਕਰਾ ਕਿਸੇ ਹਾਲਤ ਚ ਬਰਦਾਸਤ ਨਹੀਂ ਕੀਤਾ ਜਾਵੇਗਾ: ਸਤਿੰਦਰ ਸਿੰਘ ਰਾਜਾ

ਪਠਾਨਕੋਟ: ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਣ ਚ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਵਿਤਕਰਾ ਕਿਸੇ ਹਾਲਤ ਚ ਬਰਦਾਸਤ ਨਹੀਂ ਕੀਤਾ ਜਾਵੇਗਾ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਠਾਨਕੋਟ ਵਿਖੇ ਰਿਪੋਟਰਸ ਐਸੋਸੀਏਸ਼ਨ ਰਜਿ.ਪੰਜਾਬ ਦੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤਿੰਦਰ ਸਿੰਘ ਰਾਜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਪੱਤਰਕਾਰੀ ਕਰ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਦੇ ਹਨ ਤਾਂ ਜੋ ਸਰਕਾਰ ਸਹੀ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀਆ ਸਮੱਸਿਆ ਨੂੰ ਹੱਲ ਕਰ ਸਕੇ। ਉਨ੍ਹਾਂ ਕਿਹਾ ਕਿ ਸੂਬੇ ਚ ਸਮੇ-ਸਮੇ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਅੱਜ ਤੱਕ ਪੱਤਰਕਾਰਾਂ ਵਾਰੇ ਨਹੀਂ ਸੋਚਿਆ ਹੁਣ ਸੂਬੇ ਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੱਤਰਕਾਰਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ ਕਿ ਇਹ ਸਰਕਾਰ ਪੱਤਰਕਾਰਾਂ ਦੇ ਹੱਕ ਚ ਕੰਮ ਕਰੇਗੀ ਤੇ ਮੀਡੀਆ ਪਾਲਸੀ ਲਾਗੂ ਕਰੇਗੀ। ਪਰ ਇਸ ਸਰਕਾਰ ਨੇ ਮੀਡੀਆ ਪਾਲਸੀ ਤਾਂ ਕਿ ਲਾਗੂ ਕਰਨੀ ਸੀ ਸਗੋਂ ਪੱਤਰਕਾਰਾਂ ਦੀ ਪਹਿਚਾਣ ਲਈ ਸਰਕਾਰ ਵਲੋਂ ਜਾਰੀ ਕੀਤਾ ਜਾਂਦਾ ਪੀਲਾ ਕਾਰਡ ਕੁਝ ਚੋਣਵੇਂ ਪੱਤਰਕਾਰਾਂ ਦੇ ਬਣਾ ਕੇ ਬਾਕੀ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਿਸਨੂੰ ਰਿਪੋਟਰਸ ਐਸੋਸੀਏਸ਼ਨ ਪੰਜਾਬ ਕਦੇ ਵੀ ਬਰਦਾਸਤ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਨਹੀਂ ਕੀਤਾ ਤੇ ਬਾਕੀ ਪੱਤਰਕਾਰਾਂ ਦੇ ਪੀਲੇ ਕਾਰਡ ਨਾ ਬਣਵਾਏ ਤਾਂ ਰਿਪੋਟਰਸ ਐਸੋਸੀਏਸ਼ਨ ਪੂਰੇ ਪੰਜਾਬ ਦੇ ਵੱਖ ਵੱਖ ਜਿਲਿਆਂ ਚ ਪੰਜਾਬ ਸਰਕਾਰ ਤੇ ਡੀਪੀਆਰਓ ਦੇ ਪੁਤਲੇ ਫੂਕੇਗੀ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਪਰੰਤ ਰਿਪੋਟਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੰਜਾਬ ਰਣਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੱਤਰਕਾਰਾ ਦੀ ਸੁਰੱਖਿਆ ਲਈ ਵਿਸੇਸ਼ ਕ਼ਾਨੂਨ ਬਣਾਉਣ ਤਾਂ ਜੋ ਪੱਤਰਕਾਰਾਂ ਤੇ ਹੋ ਰਹੇ ਹਰ ਰੋਜ਼ ਹਮਲਿਆਂ ਨਾਲ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਕਰਨ ਵਾਲਿਆਂ ਨੂੰ ਸਖਤ ਤੋਂ ਸਖ਼ਤ ਸਜ਼ਾ ਮਿਲ ਸਕੇ ਤੇ ਪੱਤਰਕਾਰ ਬਿਨਾ ਕਿਸੇ ਡਰ ਦੇ ਪੱਤਰਕਾਰੀ ਕਰ ਸਕਣ।

ਇਸ ਮੌਕੇ ਰਣਦੀਪ ਕੁਮਾਰ ਸਿੱਧੂ ਜਨਰਲ ਸਕੱਤਰ ਪੰਜਾਬ,ਇਕਬਾਲ ਮਹੇ ਸੀਨੀਅਰ ਮੀਤ ਪ੍ਰਧਾਨ,ਬਾਬਾ ਸੁਰਜੀਤ ਸਿੰਘ ਪ੍ਰਧਾਨ ਭੋਗਪੁਰ ਯੂਨਿਟ,ਲਕਸੈ।ਮਹਾਜਨ,ਅਰੁਣ ਸੇਰਿਆਨ,ਤਰੁਣ ਸਨੋਤਰਾਂ,ਰੋਸ਼ਨ ਕਨੋਤਰਾਂ,ਸ਼ਮਸ਼ੇਰ ਸਿੰਘ,ਜਗਦੀਸ਼,ਜਸਵਿੰਦਰ ਕੌਰ,ਨਿਖਿਲ,ਜਗਦੀਸ਼ ਰਾਜ,ਰੋਹਿਤ,ਸੂਰਜ ਪ੍ਰਕਾਸ਼,ਵਿਨੋਧ ਖੌਸਲਾ ਤੇ ਪਠਾਨਕੋਟ ਟੀਮ ਦੇ ਹੋਰ ਮੈਂਬਰ ਹਾਜਿਰ ਸਨ।

Punjab government will not tolerate discrimination in yellow card: Satinder Singh Raja