You are currently viewing ਨਕੋਦਰ ਚ ਘਰ ਘਰ ਹੋ ਰਹੀ ਅਕਾਲੀਦਲ-ਬਸਪਾ ਦੇ 13 ਨੁਕਾਤੀ ਪੋ੍ਗਰਾਮਾਂ ਦੀ ਸ਼ਲਾਘਾ, ਗੁਰਪ੍ਰਤਾਪ ਸਿੰਘ ਵਡਾਲਾ ਬੋਲੇ- ਹਰ ਮਹੀਨੇ 400 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਦਾ ਸਹਿਤ ਬੀਮਾ ਸਮੇਤ 13 ਨੁਕਾਤੀ ਪੋ੍ਗਰਾਮਾਂ ਨਾਲ ਪੰਜਾਬ ਹੋਵੇਗਾ ਖੁਸ਼ਹਾਲ

ਨਕੋਦਰ ਚ ਘਰ ਘਰ ਹੋ ਰਹੀ ਅਕਾਲੀਦਲ-ਬਸਪਾ ਦੇ 13 ਨੁਕਾਤੀ ਪੋ੍ਗਰਾਮਾਂ ਦੀ ਸ਼ਲਾਘਾ, ਗੁਰਪ੍ਰਤਾਪ ਸਿੰਘ ਵਡਾਲਾ ਬੋਲੇ- ਹਰ ਮਹੀਨੇ 400 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਦਾ ਸਹਿਤ ਬੀਮਾ ਸਮੇਤ 13 ਨੁਕਾਤੀ ਪੋ੍ਗਰਾਮਾਂ ਨਾਲ ਪੰਜਾਬ ਹੋਵੇਗਾ ਖੁਸ਼ਹਾਲ

ਜਲੰਧਰ: ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੋ੍ਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਆਉਣ ‘ਤੇ 13 ਨੁਕਾਤੀ ਪੋ੍ਗਰਾਮਾਂ ਦਾ ਐਲਾਨ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਾਂ 13 ਰਾਹਤ ਸਕੀਮਾਂ ਨਾਲ ਪੰਜਾਬ ਖੁਸ਼ਹਾਲ ਹੋਵੇਗਾ।

ਵਡਾਲਾ ਨੇ ਕਿਹਾ ਔਰਤਾਂ ਲਈ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ, ਆਇਲੈਟਸ ਕਰਨ ਵਾਲੇ ਬੱਚਿਆਂ ਨੂੰ 10 ਲੱਖ ਰੁਪਏ ਦਾ ਸਰਕਾਰੀ ਗਾਰੰਟੀ ਤੇ ਕਰਜ਼ਾ, ਨੌਕਰੀਆਂ ‘ਚ 50 ਫੀਸਦੀ ਕੁੜੀਆਂ ਲਈ ਹਿੱਸੇਦਾਰੀ, ਕਿਸਾਨਾਂ ਲਈ ਡੀਜਲ ‘ਤੇ 10 ਰੁਪਏ ਵੈਟ ਸਸਤਾ, ਹਰ ਮਹੀਨੇ 400 ਯੂਨਿਟ ਹਰ ਪਰਿਵਾਰ ਲਈ ਬਿਜਲੀ ਯੂਨਿਟਾਂ ਮੁਫਤ, 33 ਫੀਸਦੀ ਸੀਟਾਂ ਸਰਕਾਰੀ ਸਕੂਲ ‘ਚੋਂ ਪੜ੍ਹ ਕੇ ਆਉਣ ਵਾਲੇ ਬੱਚਿਆਂ ਨੂੰ ਰਾਖਵੀਆਂ, ਸਾਰੇ ਪੰਜਾਬ ਦੇ ਦਫਤਰਾਂ ਦਾ ਕੰਪਿਊਟਰਾਈਜਡ ਕਰਨਾ, ਕੱਚੇ ਕਾਮੇ ਪੱਕੇ ਕਰਨਾ, ਆਟਾ-ਦਾਲ ਕਾਰਡ ਮੁੜ ਬਹਾਲ, 10 ਲੱਖ ਦਾ ਮੈਡੀਕਲ ਬੀਮਾ ਪੰਜਾਬ ਦੇ ਹਰ ਪਰਿਵਾਰ ਲਈ ਤਰੱਕੀ ਦੇ ਰਾਹ ਖੋਲਣ ਵਾਲੀਆਂ ਸਕੀਮਾਂ ਹਨ, ਜਿਨ੍ਹਾਂ ਦਾ ਪੰਜਾਬ ਵਾਸੀ ਸਵਾਗਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਬਜੀਆਂ, ਦੁੱਧ, ਫਲ ਤੇ ਐੱਮਐੱਸਪੀ ਬਣਾਉਣ ਦਾ ਐਲਾਨ ਕਿਸਾਨਾਂ ਤੇ ਆਮ ਲੋਕਾਂ ਲਈ ਵੱਡੀ ਰਾਹਤ ਹੋਵੇਗਾ। ਉਨ੍ਹਾਂ ਕਿਹਾ ਸ਼ੋ੍ਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸੋਚ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਬਣਨ ‘ਤੇ ਪੰਜਾਬ ਨੂੰ ਤਰੱਕੀ ਦੀ ਰਾਹ ‘ਤੇ ਤੋਰਿਆ ਜਾਵੇਗਾ, ਜਿਸ ਨੂੰ ਕਾਂਗਰਸ ਸਰਕਾਰ ਨੇ ਵਿਕਾਸ ਪੱਖੋਂ ਬਹੁਤ ਪਿੱਛੇ ਕਰ ਦਿੱਤਾ ਹੈ।