-ਫੋਟੋ ਮੇਲੇ ਵਿਚ ਦੇਸ਼ ਦੀਆਂ ਵੱਡੀਆਂ ਕੰਪਨੀਆਂ ਤੋਂ ਇਲਾਵਾ ਆਲ ਇੰਡੀਆ ਦੇ ਆਗੂ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਪਹੁੰਚਣਗੇ: ਸੂਬਾ ਪ੍ਰਧਾਨ ਫੱਗੂਵਾਲਾ
ਭਵਾਨੀਗੜ੍ਹ: ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ 12 ,13 ਅਗਸਤ ਨੂੰ ਮੁੱਲਾਂਪੁਰ ਲੁਧਿਆਣਾ ਦੇ ਸੋਨਾ ਗ੍ਰੈਂਡ ਪੈਲੇਸ ਵਿਖੇ ਕਰਵਾਏ ਜਾ ਰਹੇ ਆਮ ਇਜਲਾਸ ਅਤੇ ਫੋਟੋਗ੍ਰਾਫ਼ੀ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਫੋਟੋਗ੍ਰਾਫਰਜ਼ ਪਹੁੰਚਣਗੇ, ਇਹ ਵਿਚਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਇਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਪੰਜਾਬ ਵਿਚ ਇਹ ਤੀਜਾ ਫੋਟੋਗ੍ਰਾਫੀ ਮੇਲਾ ਮੁੱਲਾਂਪੁਰ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿਚ ਇਸ ਮੇਲੇ ਵਿਚ ਦੇਸ਼ ਦੀਆਂ ਵੱਡੀਆਂ ਕੈਮਰਾ ਕੰਪਨੀਆਂ ਅਤੇ ਫੋਟੋਗ੍ਰਾਫ਼ੀ ਨਾਲ ਸਬੰਧਿਤ ਹਰ ਕੰਪਨੀ ਵਲੋਂ ਇਥੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਆਪਣੇ ਸਮਾਨ ਪ੍ਰਦਸ਼ਿਤ ਕਰਦਿਆਂ ਕਰਨ ਦੇ ਨਾਲ ਹੀ ਫੋਟੋਗ੍ਰਾਫ਼ੀ ਦੀ ਨਵੀਂ ਤਕਨੀਕ ਦੇ ਆ ਰਹੇ ਸਮਾਨ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਆਲ ਇੰਡੀਆ ਫੋਟੋਗ੍ਰਾਫ਼ਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ, ਸਕੱਤਰ ਜਨਰਲ ਰਾਕੇਸ਼ ਕੁਮਾਰ ਤਿਵਾੜੀ ਬਿਹਾਰ , ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਹਰਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ , ਉਡੀਸਾ, ਝਾੜਖੰਡ, ਉਤਰ ਪ੍ਰਦੇਸ਼, ਜੰਮੂ ਕਸ਼ਮੀਰ ਦੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰ ਸ਼ਹਿਰ ਅਤੇ ਹਰ ਕਸਬੇ ਦੇ ਫੋਟੋਗ੍ਰਾਫਰਜ਼ ਨਾਲ ਐਸੋਸੀਏਸ਼ਨ ਦੇ ਆਗੂਆਂ ਵਲੋਂ ਜਨਰਲ ਬੌਡੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਫੋਟੋਗ੍ਰਾਫਰਜ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਦੇ ਹਰ ਫੋਟੋਗ੍ਰਾਫਰਜ਼ ਨੂੰ ਇਸ ਮੌਕੇ ’ਤੇ ਪਹੁੰਚਣ ਦਾ ਸੱਦਾ ਦਿੱਤਾ।
ਇਸ ਮੌਕੇ ’ਤੇ ਸੂਬਾ ਜਨਰਲ ਸਕੱਤਰ ਸੰਜੀਵ ਕੁਮਾਰ ਲੇਖ਼ੀ ਭਾਦਸੋਂ, ਖਜਾਨਚੀ ਜਗਦੀਸ਼ ਤਾਇਲ ਦਿੜ੍ਹਬਾ, ਸੀਨੀਅਰ ਮੀਤ ਪ੍ਰਧਾਨ ਜੁਝਾਰ ਸਿੰਘ ਗੁਰਾਇਆ, ਪ੍ਰੈਸ ਸਕੱਤਰ ਭੁਪਿੰਦਰ ਸਿੰਘ ਜਲਾਲਾਬਾਦ, ਮਨੂੰ ਦੇਵ ਜੰਡਿਆਲਾ, ਕੁਲਵੰਤ ਸਿੰਘ ਸੰਗਰੂਰ, ਰਣਜੀਤ ਸਿੰਘ ਬਰਨਾਲਾ, ਮੰਜਕੀ, ਗਿਆਨ ਚੰਦ ਬੁਢਲਾਡਾ, ਸੰਜੀਵ ਕੁਮਾਰ ਦੀਨਾਨਗਰ ਸਾਰੇ ਮੀਤ ਪ੍ਰਧਾਨ, ਪਰਮਜੀਤ ਸਿੰਘ ਬੰਗਾ, ਰਮਨਦੀਪ ਕੌਸ਼ਲ ਮੋਗਾ, ਹਰਮਿੰਦਰ ਸਿੰਘ ਗਿੱਲ, ਜਸਵੀਰ ਚੰਦ ਰਾਏਸਰ, ਜਸਵਿੰਦਰ ਸਿੰਘ ਸੰਧੂ ਸਾਦਿਕ ਆਦਿ ਹਾਜ਼ਰ ਸਨ।
Photography fair and general meeting organized by Punjab Photographers Association in Mullanpur on 12th and 13th August.