You are currently viewing ਕਰਤਾਰਪੁਰ ‘ਚ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਚ ਚੱਲੀ ਲੋਕ ਲਹਿਰ

ਕਰਤਾਰਪੁਰ ‘ਚ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਚ ਚੱਲੀ ਲੋਕ ਲਹਿਰ

ਕਰਤਾਰਪੁਰ: ਕਰਤਾਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਲੋਕ ਲਹਿਰ ਚੱਲ ਪਈ ਹੈ। ਕਰਤਾਰਪੁਰ ਦੀ ਜਨਤਾ ਬਲਵਿੰਦਰ ਕੁਮਾਰ ਨੂੰ ਹੀ ਆਪਣਾ ਐਮਐਲਏ ਚੁਣ ਕੇ ਸਰਕਾਰ ਵਿੱਚ ਵੇਖਣਾ ਚਾਹੁੰਦੀ ਹੈ।

ਕਰਤਾਰਪੁਰ ਦੇ ਹਰ ਗਲੀ, ਮੁਹੱਲੇ, ਪਿੰਡ ਅਤੇ ਸ਼ਹਿਰੀ ਇਲਾਕੇ ਵਿਚ ਲੋਕ ਬਲਵਿੰਦਰ ਕੁਮਾਰ ਦੀਆਂ ਚੁਣਾਵੀ ਮੀਟਿੰਗਾਂ ਕਰਵਾ ਕੇ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਨੂੰ ਪੂਰਾ ਸਮਰਥਨ ਦੇ ਰਹੇ ਹਨ।

ਬਲਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਤੇਰਾਂ ਨੁਕਾਤੀ ਪ੍ਰੋਗਰਾਮ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਇਸ ਤੇਰਾਂ ਨੁਕਾਤੀ ਪ੍ਰੋਗਰਾਮ ਦੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਰਾਹ ਪੱਧਰਾ ਹੁੰਦਾ ਜਾ ਰਿਹਾ ਹੈ।