You are currently viewing ਹਲਕਾ ਨਕੋਦਰ ਦੇ ਦਰਜਨਾਂ ਪਿੰਡਾਂ ਦੇ ਲੋਕ ਗੁਰਪ੍ਰਤਾਪ ਵਡਾਲਾ ਨੂੰ ਜਿਤਾਉਣ ਲਈ ਹੋਏ ਪੱਬਾਂ-ਭਾਰ

ਹਲਕਾ ਨਕੋਦਰ ਦੇ ਦਰਜਨਾਂ ਪਿੰਡਾਂ ਦੇ ਲੋਕ ਗੁਰਪ੍ਰਤਾਪ ਵਡਾਲਾ ਨੂੰ ਜਿਤਾਉਣ ਲਈ ਹੋਏ ਪੱਬਾਂ-ਭਾਰ

ਨਕੋਦਰ: ਹਲਕਾ ਨਕੋਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਪਿੰਡਾਂ ਵਿੱਚ ਸੰਗੋਵਾਲ,ਥੰਮਣਵਾਲ,ਰਾਹਵਾਂ ਕਾਦੀਆਂ,ਭਾਰੋਵਾਲ,ਫਰਵਾਲਾ ਗੁਮਟਾਲਾ,ਗੁਮਟਾਲੀ,ਨੂਰਮਹਿਲ ਸ਼ਹਿਰ ਦੇ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।

ਜਿਸ ਵਿੱਚ ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਗੁਰਮੇਲ ਸਿੰਘ ਚੁੰਬਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਮਨਪ੍ਰੀਤ ਸਿੰਘ ਸੰਗੋਵਾਲ,ਮਨਰਾਜ ਸਿੰਘ ਥੰਮਣਵਾਲ,ਦਵਿੰਦਰ ਸਿੰਘ ਥੰਮਣਵਾਲ,ਗੁਰਨਾਮ ਸਿੰਘ ਰਾਹਵਾਂ, ਜੱਸਾ ਸਿੰਘ ਰਾਹਵਾਂ,ਬਲਵੀਰ ਭੀਰੀ ਕਾਦੀਆਂ,ਲੰਬੜਦਾਰ ਰਣਜੀਤ ਸਿੰਘ ਕਾਦੀਆਂ,ਹਰਜੋਤ ਸਿੰਘ ਫਰਵਾਲਾ, ਸਰਪੰਚ ਸੁਖਵਿੰਦਰ ਸਿੰਘ ਭਾਰੂਵਾਲ, ਸਰਪੰਚ ਕਮਲੇਸ਼ ਫਰਵਾਲਾ,ਗੁਰਮੇਲ ਗੁਮਟਾਲਾ,ਭਗਵਾਨਦਾਸ ਗੁਮਟਾਲੀ,ਸਰਪੰਚ ਹਰੀ ਕ੍ਰਿਸ਼ਨ ਗੁਮਟਾਲੀ,ਗੁਰਪ੍ਰੀਤ ਸਿੰਘ ਤਲਵਣ,ਗੁਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ ਅਤੇ ਹਰ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ।

People from dozens of villages in Halqa Nakodar rallied to win Gurpartap Wadala