You are currently viewing ਰਾਜਸਥਾਨ ਦੇ ਮੇੜਤਾ ਤੋਂ ਆ ਰਹੀ “ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ -2022” ਅੱਜ ਪੁੱਜੀ ਪੰਜਾਬ

ਰਾਜਸਥਾਨ ਦੇ ਮੇੜਤਾ ਤੋਂ ਆ ਰਹੀ “ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ -2022” ਅੱਜ ਪੁੱਜੀ ਪੰਜਾਬ

ਚੰਡੀਗੜ੍ਹ: ਭਗਤੀ ਲਹਿਰ ਦੇ ਆਦਿ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ 4 ਨਵੰਬਰ ਤੋਂ ਮੀਰਾ ਬਾਈ ਦੇ ਜਨਮ ਸਥਾਨ ਮੇੜਤਾ ਤੋਂ ਚੱਲੀ 31 ਦਿਨਾਂ ਦੀ ” ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ -2022″, ਅੱਜ ਨਵੰਬਰ ਨੂੰ ਪੰਜਾਬ ਵਿੱਚ ਦਾਖਲ ਹੋ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸਾਂਝੀਵਾਲਤਾ ਯਾਤਰਾ ਦੇ ਇੰਚਾਰਜ ਜਸਪਾਲ ਸਿੰਘ ਖੀਵਾ ਅਤੇ ਸਹਿ ਇੰਚਾਰਜ ਨਰੇਸ਼ ਕੁਮਾਰ ਆਨੰਦਪੁਰ ਸਾਹਿਬ ਨੇ ਦੱਸਿਆ ਕਿ ਵਿਦੇਸ਼ੀ ਹਮਲਾਵਰਾਂ ਦੇ ਸ਼ਾਸਨ ਦੌਰਾਨ ਭਾਰਤੀ ਸਮਾਜ ਵਿੱਚ ਜੋ ਸਤੀ ਪ੍ਥਾ, ਬਾਲ ਵਿਆਹ, ਰਾਤ ਦਾ ਵਿਆਹ, ਪਰਦਾ ਪ੍ਰਣਾਲੀ ਅਤੇ ਛੂਤਛਾਤ ਆਦਿ ਬੁਰਾਈਆਂ ਆਈਆਂ ਸਨ। ਭਾਰਤੀ ਸਮਾਜ ਨੂੰ ਉਨ੍ਹਾਂ ਬੁਰਾਈਆਂ ਤੋਂ ਮੁਕਤ ਕਰਨ ਲਈ ਭਗਤੀ ਲਹਿਰ ਦੇ ਮਹਾਨ ਸੰਤਾਂ, ਮਹਾਂਪੁਰਖਾਂ, ਗੁਰੂ ਸਾਹਿਬਾਨ ਨੇ ਬਿਹਤਰ ਕੰਮ ਕੀਤਾ ਅਤੇ ਇਕਸੁਰ ਹੋ ਕੇ ਸਮਾਜ ਵਿਚ ਰਹਿਣ ਦਾ ਰਸਤਾ ਦਿਖਾਇਆ ਹੈ।

ਸੰਤ ਸ਼ਿਰੋਮਣੀ ਮੀਰਾ ਬਾਈ ਇਸ ਭਗਤੀ ਲਹਿਰ ਦੀ ਨਾਇਕਾ ਰਹੀ ਹੈ, ਜਿਸ ਨੇ ਸਤੀ ਅਤੇ ਜਾਤ ਦੇ ਵਿਤਕਰੇ ਨੂੰ ਤੋੜ ਕੇ ਸਮਾਜ ਨੂੰ ਨਵਾਂ ਰਸਤਾ ਦਿਖਾਇਆ ਹੈ। ਮਹੰਤ ਪੁਰਸ਼ੋਤਮ ਲਾਲ ਜੀ, ਚੱਕ ਹਕੀਮ ਫਗਵਾੜਾ, ਮਹੰਤ ਗੁਰਵਿੰਦਰ ਸਿੰਘ ਜੀ ਨਿਰਮਲ ਕੁਟੀਆ ਹਜ਼ਾਰਾ, ਸੰਤ ਹਰੀ ਨਰਾਇਣ ਜੀ ਹਰਿਦੁਆਰ, ਸੰਤ ਦਯਾਨੰਦ ਜੀ ਲੁਧਿਆਣਾ, ਮਹੰਤ ਸੰਗਤ ਨਾਥ ਜੀ ਅਤੇ ਹੋਰ ਸੰਤ ਮੰਡਲੀ ਵਲੋਂ ਇਸ ਸੰਦੇਸ਼ ਨੂੰ ਘਰ-ਘਰ ਲੈ ਜਾਣ ਲਈ “ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ 2022” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮਹਾਨ ਯਾਤਰਾ ਮੇੜਤਾ (ਰਾਜਸਥਾਨ) ਤੋਂ 4 ਨਵੰਬਰ 2022 ਨੂੰ ਮੀਰਾ ਮੰਦਰ ਤੋਂ ਸ਼ੁਰੂ ਹੋਈ ਅਤੇ ਨਾਗੌਰ, ਦੇਸ਼ਨੋਖ, ਬੀਕਾਨੇਰ, ਰਾਜੋਵਾਲਾ, ਅਨੁਪਗੜ੍ਹ, ਸ਼੍ਰੀ ਕਰਨਪੁਰ, ਗੰਗਾਨਗਰ, ਜੰਡਵਾਲਾ, ਚੂੜੀਵਾਲਾ ਆਦਿ ਰਾਹੀਂ ਹੁੰਦੀ ਹੋਈ ਫਾਜ਼ਿਲਕਾ ਤੋਂ ਪੰਜਾਬ ਵਿੱਚ ਦਾਖਲ ਹੋਈ। ਇਹ ਯਾਤਰਾ ਪੰਜਾਬ, ਜੰਮੂ ਅਤੇ ਕਸ਼ਮੀਰ, ਹਿਮਾਚਲ ਸੂਬੇ ਵਿੱਚ ਹੁੰਦੇ ਹੋਏ 4 ਦਸੰਬਰ 2022 ਨੂੰ ਗੋਪਾਲ ਮੋਚਨ (ਯਮੁਨਾਨਗਰ) ਹਰਿਆਣਾ ਵਿਖੇ ਸੰਪੂਰਣ ਹੋਵੇਗੀ।

“Mira Chali Satguru Ke Dham Samhajwalta Yatra-2022” coming from Merta, Rajasthan reached Punjab today