You are currently viewing ‘ਪੰਜਾਬ ਦਾ ਲੀਡਰ ਕੈਸਾ ਹੋ, ਯੋਗੀ ਭਾਈ ਜੈਸਾ ਹੋ’ ਦੇ ਨਾਅਰਿਆਂ ਨਾਲ ਗੂੰਜੀਆ ਕਿਸ਼ਨਪੁਰਾ

‘ਪੰਜਾਬ ਦਾ ਲੀਡਰ ਕੈਸਾ ਹੋ, ਯੋਗੀ ਭਾਈ ਜੈਸਾ ਹੋ’ ਦੇ ਨਾਅਰਿਆਂ ਨਾਲ ਗੂੰਜੀਆ ਕਿਸ਼ਨਪੁਰਾ

-ਭਾਜਪਾ ਆਗੂਆਂ ਨੇ ਮੋਦੀ ਦੀਆਂ ਟੀ-ਸ਼ਰਟਾਂ ਪਾ ਕੇ ਕਿਸ਼ਨਪੁਰਾ ਵਿੱਚ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਕੀਤਾ ਜ਼ੋਰਦਾਰ ਪ੍ਰਚਾਰ ਅਤੇ ਮੰਗੀਆਂ ਵੋਟਾਂ

ਜਲੰਧਰ: ਅੱਜ ਕਿਸ਼ਨਪੁਰਾ ਇਲਾਕੇ ਵਿੱਚ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨੇ ਵਰਕਰਾਂ ਨਾਲ ਘਰ-ਘਰ ਜਾ ਕੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਤੋਂ ਅਟਵਾਲ ਦੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਨਰਿੰਦਰ ਮੋਦੀ ਦੀਆਂ ਟੀ-ਸ਼ਰਟਾਂ ਪਾਈ ਵੱਡੀ ਗਿਣਤੀ ਨੌਜਵਾਨਾਂ ਦੇ ‘ਪੰਜਾਬ ਕਾ ਨੇਤਾ ਕੈਸਾ ਹੋ, ਯੋਗ ਭਾਈ ਜੈਸਾ ਹੋ’ ਦੇ ਨਾਅਰਿਆਂ ਨਾਲ ਕਿਸ਼ਨਪੁਰਾ ਦਾ ਅਸਮਾਨ ਗੂੰਜ ਉਠਿਆ।

ਕਿਸ਼ਨ ਲਾਲ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਜਲੰਧਰ ਦੇ ਲੋਕ ਨਾ ਤਾਂ ਆਮ ਆਦਮੀ ਪਾਰਟੀ ਨੂੰ ਮੂੰਹ ਲਾਉਣਗੇ ਅਤੇ ਨਾ ਹੀ ਕਾਂਗਰਸ ਨੂੰ, ਕਿਉਂਕਿ ਜਲੰਧਰ ਦੇ ਲੋਕ ਜਾਣ ਚੁੱਕੇ ਹਨ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਜਲੰਧਰ ਦਾ ਵਿਕਾਸ ਕਰਵਾ ਸਕਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਲੰਧਰ ਤੋਂ ਲੰਬੇ ਸਮੇਨ ਤੱਕ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਰਹੇ, ਪਰ ਅੱਜ ਤੱਕ ਕਿਸੇ ਨੇ ਵੀ ਜਲੰਧਰ ਦਾ ਨਾ ਸੁਧਾਰ ਕੀਤਾ ਅਤੇ ਨਾ ਹੀ ਵਿਕਾਸ ਕੀਤਾ। ਅਤੇ ਹੁਣ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਤੋਂ ਵਿਕਾਸ ਦੇ ਨਾਂ ‘ਤੇ ਵੋਟਾਂ ਲਇਆ, ਪਰ ਇਹਨਾ ਨੇ ਵਿਕਾਸ ਤਾਂ ਕੀ ਕਰਨਾ ਸੀ, ਸਗੋਂ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ 10 ਤਰੀਕ ਨੂੰ ਜਲੰਧਰ ਦੇ ਲੋਕ ਕਮਲ ਵਾਲੇ ਨਿਸ਼ਾਨ ਦਾ ਬਟਨ ਦਬਾ ਕੇ ਭ੍ਰਿਸ਼ਟ ਅਤੇ ਨਸ਼ੇੜੀਆਂ ਦੀ ਮਦਦ ਕਰਨ ਵਾਲੇ ਸਿਆਸਤਦਾਨਾਂ ਦੀ ਦੁਕਾਨਦਾਰੀ ਬੰਦ ਕਰਨਗੇ।

ਇਸ ਮੌਕੇ ਭਾਜਪਾ ਆਗੂ ਹਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਜਲੰਧਰ ਦੇ ਹਰ ਚੌਕ ਚੌਰਾਹੇ ’ਤੇ ਇੱਕ ਹੀ ਚਰਚਾ ਹੈ ਕਿ ਅਟਵਾਲ ਜੀ ਨੂੰ ਜਿਤਾਉਣਾ ਹੈ ਅਤੇ ਜਲੰਧਰ ਦਾ ਵਿਕਾਸ ਕਰਵਾਉਣਾ ਹੈ। ਅਟਵਾਲ ਜੀ ਦੇ ਜਿੱਤਣ ਨਾਲ ਹੀ ਜਲੰਧਰ ਦਾ ਵਿਕਾਸ ਹੋ ਸਕਦਾ ਹੈ। ਇਸ ਮੌਕੇ ਨਰੇਸ਼ ਕੁਮਾਰ, ਦਿਨੇਸ਼ ਕੁਮਾਰ, ਰਾਜੀਵ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਆਮ ਲੋਕ ਹਾਜ਼ਰ ਸਨ।