You are currently viewing ਛਾਉਣੀ ਹੱਲਕੇ ਦੇ ਗੁਰਜੇਪਾਲ ਨਗਰ ਵਿਚ ਓਲੰਪੀਅਨ ਸੋਢੀ ਦੇ ਹੱਕ ‘ਚ ਹੋਈ ਚੋਣ ਮੀਟਿੰਗ

ਛਾਉਣੀ ਹੱਲਕੇ ਦੇ ਗੁਰਜੇਪਾਲ ਨਗਰ ਵਿਚ ਓਲੰਪੀਅਨ ਸੋਢੀ ਦੇ ਹੱਕ ‘ਚ ਹੋਈ ਚੋਣ ਮੀਟਿੰਗ

-ਪਹਿਲ ਦੇ ਅਧਾਰ ‘ਤੇ ਕਰਾਵਾਗਾਂ ਹਰ ਮੱਸਲਾ ਹੱਲ: ਓਲੰਪੀਅਨ ਸੋਢੀ

ਜਲੰਧਰ: ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਚੋਣਾਂ ਦੇ ਸੰਦਰਭ ਵਿਚ ਲਗਾਤਾਰ ਡੋਰ – ਟੂ – ਡੋਰ ਪ੍ਰਚਾਰ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।ਇਸ ਲੜੀ ਤਹਿਤ ਹੀ ਅੱਜ ਗੁਰਜੇਪਾਲ ਨਗਰ ਵੈਲਫੇਅਰ ਸੁਸਾਇਟੀ ਦੀ ਰਹਿਨੁਮਾਈ ਵਿਚ ਹੋਈ ਮੀਟਿੰਗ ਸਮੇਂ ਸਰਕਾਰ ਦੀਆਂ ਕੋਵਿਡ -19 ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਇਲਾਕੇ ਦੇ ਵਿਕਾਸ ਲਈ ਅਹਿਮ ਮੱਸਲਿਆ ਬਾਰੇ ਆਪ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਜਾਣੂ ਕਰਵਾਇਆ ਗਿਆ।

ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸਾਬਕਾ ਆਈ.ਜੀ. ਓਲੰਪੀਅਨ ਸੋਢੀ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਪਾਰਟੀ ਮੈਨਫੈਸਟੋ ਬਾਰੇ ਚਾਨਣਾ ਪਾਉਂਦਿਆਂ , ਪਿਛਲੀਆਂ ਸਰਕਾਰਾਂ ਵੱਲੋਂ ਰੇਤ ਮਾਫੀਆ , ਸ਼ਰਾਬ ਮਾਫੀਆ , ਨਸ਼ਾ ਮਾਫੀਆ ,ਖੇਡ ਮਾਫੀਆ ਨੂੰ ਨੱਥ ਪਾਅ ਹਰ ਦੋਸ਼ੀ ਨੂੰ ਬਣਦੀ ਸੱਜਾ ਦਵਾ, ਸਰਕਾਰ ਆਉਣ ਤੇ ਇਲਾਕੇ ਦਾ ਹਰ ਮੱਸਲਾ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਵੈਲਫੇਅਰ ਸੁਸਾਇਟੀ ਵੱਜੋਂ ਇੱਕਤਰ ਪੱਤਵੰਤਿਆਂ ਦਲਬੀਰ ਸਿੰਘ ਬੱਲ ,ਐਸ. ਐਸ. ਢਿੱਲੋਂ,ਐਡਵੋਕੇਟ ਪਰਵਿੰਦਰ ਸਿੰਘ ,ਐਸ. ਐਸ . ਮਾਨ ,ਐਸ .ਐਮ . ਸੈਣੀ , ਪਰਮਜੀਤ ਸਿੰਘ , ਜਸਵਿੰਦਰ ਸਿੰਘ ਕਲਸੀ ਹੋਰ ਹਾਜਰ ਨਿਵਾਸੀਆਂ ਵੱਲੋਂ ਆਪਦੇ ਇਲਾਕੇ ਵਿਚੋਂ ਲੀਡ ਦਿਵਾਉਣ ਦਾ ਵਿਸਵਾਸ਼ ਦਿਵਾਇਆ ਗਿਆ। ਫੋਟੋ ਕੈਪਸ਼ਨ – -ਸਾਬਕਾ ਆਈ. ਜੀ. ਓਲੰਪੀਅਨ ਸੁਰਿੰਦਰ ਸਿੰਘ ਸੋਢੀ ਚੋਣ ਮੀਟਿੰਗ ਦੋਰਾਨ ਇਲਾਕਾ ਨਿਵਾਸੀਆਂ ਨਾਲ ਦਿਖਾਈ ਦਿੰਦੇ ਹੋਏ।