You are currently viewing करतारपुर अड्डे के नजदीक अवैध कॉलोनी काटकर मान सरकार को कालोनाइजर का खुला चैलेंज, सरकार को लगा लाखों का चूना

करतारपुर अड्डे के नजदीक अवैध कॉलोनी काटकर मान सरकार को कालोनाइजर का खुला चैलेंज, सरकार को लगा लाखों का चूना

-JDA के CA और DC घनश्याम थोरी के आदेशों की सरेआम उड़ी धज्जियां

ਜਲੰਧਰ: ਕਰਤਾਰਪੁਰ ਅੱਡੇ ਕੋਲ ਮੇਨ ਰੋਡ ਤੇ ਹਾਈਵੇ ਦੇ ਨਾਲ ਵੱਡੀ ਨਾਜਾਇਜ਼ ਕਲੋਨੀਆਂ ਕੱਟ ਕੇ ਤਿਆਰ ਹੋ ਚੁੱਕੀ ਹੈ ਜਿਸ ਵਿੱਚ ਲੱਖਾਂ ਰੁਪਏ ਦੇ ਹਿਸਾਬ ਨਾਲ ਪ੍ਰਤੀ ਮਰਲਾ ਪਲਾਟ ਵੇਚੇ ਜਾ ਰਹੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨਾਜਾਇਜ਼ ਕਾਲੋਨੀ ਦੇ ਖਿਲਾਫ ਅਜੇ ਤੱਕ ਪੁੱਡਾ ਜਾਂ ਕਰਤਾਰਪੁਰ ਨਗਰ ਕੌਂਸਲ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ।

ਇਸ ਨਾਜਾਇਜ਼ ਕਾਲੋਨੀ ਦੇ ਵਿਕਸਿਤ ਹੋਣ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਹੋਰ ਲੋਕਾਂ ਦੇ ਹੌਂਸਲੇ ਵੀ ਵਧ ਚੁੱਕੇ ਹਨ ਅਤੇ ਉਹ ਬਗੈਰ ਉਸਾਰੀਆਂ ਲਗਾਤਾਰ ਕਰਨ ਲੱਗੇ ਹਨ ਮਾਮਲੇ ਬਾਰੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਨਾਜਾਇਜ਼ ਕਲੋਨੀ ਦੇ ਖਿਲਾਫ ਕੋਈ ਕਾਰਵਾਈ ਨਾ ਹੋਣ ਕਰਕੇ ਹੁਣ ਨਾਜਾਇਜ਼ ਕਲੋਨੀਆਂ ਪ੍ਰਤੀ ਲੋਕਾਂ ਦਾ ਰੁਝਾਨ ਵਧ ਗਿਆ ਹੈ।

ਉਥੇ ਹੀ ਇਸ ਮਾਮਲੇ ਵਿੱਚ ਵੱਡੀ ਗੱਲ ਇਹ ਹੈ ਕਿ ਪੁੱਡਾ ਦਾ ਕਾਰਜਭਾਰ ਜਦੋਂ ਦਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਹੱਥ ਹੈ ਉਦੋਂ ਤੋਂ ਹੀ ਉਨ੍ਹਾਂ ਨੇ ਬੇਹੱਦ ਸਖ਼ਤੀ ਕੀਤੀ ਹੋਈ ਹੈ! ਡੀਸੀ ਵੱਲੋਂ ਦਰਜਨਾਂ ਕਾਲੋਨਾਈਜ਼ਰਾਂ ਖਿਲਾਫ ਫੀਸ ਨਾ ਜਮ੍ਹਾਂ ਕਰਾਉਣ ਤੇ ਪਰਚਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਪਰ ਅਜੇ ਤੱਕ ਕਰਤਾਰਪੁਰ ਦੀ ਇਸ ਕਾਲੋਨੀ ਦੇ ਖਿਲਾਫ ਸਖਤ ਐਕਸ਼ਨ ਨਹੀਂ ਲਿਆ ਗਿਆ ਜਿਸ ਕਾਰਨ ਹੋਰਨਾਂ ਕਾਲੋਨਾਈਜ਼ਰਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਆਖਿਰ ਇਸ ਕਲੋਨੀ ਨੂੰ ਕਿਉਂ ਛੱਡਿਆ ਜਾ ਰਿਹਾ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਕੀ ਪੁੱਡਾ ਵੱਲੋਂ ਇਸ ਨਾਜਾਇਜ਼ ਕਾਲੋਨੀ ਖਿਲਾਫ਼ ਪਰਚਾ ਦਰਜ ਕਰਕੇ ਇਸ ਤੇ ਡਿੱਚ ਫੇਰੀ ਜਾਂਦੀ ਹੈ ਜਾਂ ਨਹੀਂ ?

Colonizer’s open challenge to the government by cutting illegal colony near Kartarpur base, the government lost lakhs