You are currently viewing ਬਾਵਾ ਹੈਨਰੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਖੋਲ੍ਹੀ ਪੋਲ, ਕਿਹਾ- ਕੋਈ ਸ਼ਰਾਬ ਤਸਕਰ ਤੇ ਤਸਕਰਾਂ ਨੂੰ ਸੁਰੱਖਿਆ ਦੇਣ ਵਾਲਾ..

ਬਾਵਾ ਹੈਨਰੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਖੋਲ੍ਹੀ ਪੋਲ, ਕਿਹਾ- ਕੋਈ ਸ਼ਰਾਬ ਤਸਕਰ ਤੇ ਤਸਕਰਾਂ ਨੂੰ ਸੁਰੱਖਿਆ ਦੇਣ ਵਾਲਾ..

ਜਲੰਧਰ: ਆਮ ਆਦਮੀ ਪਾਰਟੀ ਵੱਲੋਂ ਖੁਦ ਨੂੰ ਪਾਕ ਚਾਕ ਦਾਮਨ ਦੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਜਿਸ ਤਰੀਕੇ ਨਾਲ ਜਲੰਧਰ ਦੇ ਵੱਖ ਵੱਖ ਹਲਕਿਆਂ ਆਪ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਕੀਤੀ ਹੈ, ਉਸ ‘ਤੇ ਹਮਲਾ ਬੋਲਦਿਆਂ ਜਲੰਧਰ ਨਾਰਥ ਦੇ ਐਮਐਲਏ ਅਤੇ ਮੌਜੂਦਾ ਉਮੀਦਵਾਰ ਬਾਵਾ ਹੈਨਰੀ ਨੇ ਹਮਲੇ ਬੋਲਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਅਜਿਹੇ ਉਮੀਦਵਾਰਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਨੂੰ ਆਪਣੇ ਘਰਾਂ ਵਿੱਚ ਵੀ ਨਹੀਂ ਬੁਲਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਦੇ ਉਮੀਦਵਾਰ ਰਮਨ ਅਰੋੜਾ ਨੇ ਮਹਿਲਾਵਾਂ ਬਾਰੇ ਅਭੱਦਰ ਟਿੱਪਣੀ ਕੀਤੀ। ਜਦਕਿ ਵੈਸਟ ਅਤੇ ਨਾਰਥ ਹਲਕੇ ਦੇ ਉਮੀਦਵਾਰ ਸ਼ਰਾਬ ਤਸਕਰੀ ਨਾਲ ਜੁੜੇ ਹਨ! ਦੂਜੇ ਪਾਸੇ ਕੈਂਟ ਅਤੇ ਕਰਤਾਰਪੁਰ ਦੇ ਉਮੀਦਵਾਰ ਤਸਕਰਾਂ ਨੂੰ ਸਰੰਕਸ਼ਨ ਦੇਣ ਵਾਲੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਆਪਣੇ ਘਰ ਵਿੱਚ ਵੀ ਨਹੀਂ ਬੁਲਾਇਆ ਜਾ ਸਕਦਾ। ਆਮ ਆਦਮੀ ਪਾਰਟੀ ਤੇ ਬਾਵਾ ਹੈਨਰੀ ਤੇ ਤਿੱਖਾ ਹਮਲਾ ਇਸ ਵਕਤ ਚਰਚਾ ਵਿੱਚ ਹੈ।

Bawa Henry’s open poll of Aam Aadmi Party candidates, said – any liquor smuggler and protector of smugglers ..