You are currently viewing ਬਲਵਿੰਦਰ ਕੁਮਾਰ ਪੜ੍ਹਿਆ-ਲਿਖਿਆ, ਈਮਾਨਦਾਰ ਅਤੇ ਅਕਲਮੰਦ ਨੇਤਾ, ਇਸ ਨੂੰ ਜਿਤਾਉਣਾ ਬੇਹੱਦ ਜ਼ਰੂਰੀ: ਜੱਥੇਦਾਰ ਵਡਾਲਾ

ਬਲਵਿੰਦਰ ਕੁਮਾਰ ਪੜ੍ਹਿਆ-ਲਿਖਿਆ, ਈਮਾਨਦਾਰ ਅਤੇ ਅਕਲਮੰਦ ਨੇਤਾ, ਇਸ ਨੂੰ ਜਿਤਾਉਣਾ ਬੇਹੱਦ ਜ਼ਰੂਰੀ: ਜੱਥੇਦਾਰ ਵਡਾਲਾ

-ਕਰਤਾਰਪੁਰ ਹਲਕੇ ਦਾ ਹਰ ਵਰਗ ਬਲਵਿੰਦਰ ਕੁਮਾਰ ਨੂੰ ਐਮਐਲਏ ਬਣਾਉਣ ਲਈ ਯਤਨਸ਼ੀਲ

ਕਰਤਾਰਪੁਰ: ਅਕਾਲੀ-ਬਸਪਾ ਗੱਠਜੋੜ ਦੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ‘ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਲਾਂਬੜਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਜੱਥੇਦਾਰ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਐਡਵੋਕੇਟ ਬਲਵਿੰਦਰ ਕੁਮਾਰ ਦੇ ਚੋਣ ਪ੍ਰਚਾਰ ਵਿੱਚ ਦਿਨ ਰਾਤ ਡਟ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਐਡਵੋਕੇਟ ਬਲਵਿੰਦਰ ਕੁਮਾਰ ਹਲਕਾ ਕਰਤਾਰਪੁਰ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ।

ਇਸ ਦੌਰਾਨ ਬਸਪਾ ਦੇ ਹਲਕਾ ਪ੍ਰਧਾਨ ਸ਼ਾਦੀ ਲਾਲ ਬੱਲਾਂ, ਅਕਾਲੀ ਆਗੂ ਹਰਪ੍ਰੀਤ ਸਿੰਘ ਡਿੰਪੀ, ਜਗਜੀਤ ਸਿੰਘ ਲੱਲੀਆਂ, ਸਰਪੰਚ ਕੁਲਵਿੰਦਰ ਕਿੰਦਾ, ਪੰਚਾਇਤ ਸੰਮਤੀ ਮੈਂਬਰ ਕਮਲ ਬਾਦਸ਼ਾਹਪੁਰ, ਜਸਕਰਨ ਸਿੰਘ, ਜੋਗਿੰਦਰ ਪਾਲ, ਜੱਥੇਦਾਰ ਅਵਤਾਰ ਸਿੰਘ ਸੰਮੀਪੁਰ, ਬਲਦੇਵ ਸਿੰਘ ਲਾਂਬੜੀ, ਜਸਪਾਲ ਸਿੰਘ ਪਾਲ, ਗੁਰਮੀਤ ਸਿੰਘ ਤਰਾੜ, ਪਰਮਜੀਤ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ ਤਾਜਪੁਰ, ਮਨਿੰਦਰ ਕੁਮਾਰ, ਡਾ. ਸੋਢੀ, ਸੁਖਵੀਰ ਸਿੰਘ ਸੁੱਖਾ, ਦਿਲਬਾਗ ਸਿੰਘ ਆਦਿ ਆਗੂ ਵੀ ਮੌਜੂਦ ਸਨ।