You are currently viewing ਆਮ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ- ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਧਦੀ ਹੋਈ

ਆਮ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ- ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਧਦੀ ਹੋਈ

ਜਲੰਧਰ: ਜਲੰਧਰ ਛਾਊਣੀ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਸਾਬਕਾ ਆਈ.ਜੀ .ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਲ ਵੱਧਦਿਆਂ ਅੱਜ ਰੂਪ ਨਗਰ , ਹਰਦਿਆਲ ਨਗਰ ਇਲਾਕਿਆਂ ਵਿਚ ਪੁੱਜੀ ।ਜਦ ਉੱਕਤ ਇਲਾਕੇ ਦੇ ਨਵੇਂ ਉਮੀਦਵਾਰ ਸਾਬਕਾ ਆਈ.ਪੀ.ਐਸ.ਅਧਿਕਾਰੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਧਰਮ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਵਿਕਸਤ ਇਲਾਕੇ ਹੀ ਸੜਕਾਂ – ਨਾਲੀਆਂ , ਸਿਹਤ ਸੇਵਾਵਾਂ ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ ਬਾਰੇ ਵਿਚਾਰ ਚਰਚਾ ਕੀਤੀ ਗਈ।

ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋ ਵਿਕਾਸ ਦੇ ਨਾਮ ਤੇ ਇਲਾਕਾ ਨਿਵਾਸੀਆਂ ਨਾਲ ਲਾਰੇ ਲਾਅ ਠੱਗੀ ਮਾਰਨ ਵਾਲੇ ਸੱਤਾ ‘ਚ ਰਹੀਆਂ ਪਾਰਟੀਆਂ ਦੇ ਅਹਿਮ ਅੰਗ ਰਹੇ ਸਾਬਕਾ ਤੇ ਮੌਜੂਦਾ ਵਿਧਾਇਕਾਂ ਨੂੰ ਲੰਬੇ ਹੱਥੀਂ ਲੈਦਿਆਂ , ਪਿਛਲੇ ਕੁਝ ਦਿਨਾਂ ਦੇ ਅਰਸੇ ਵਿਚ ਹੀ ਬਣੀਆਂ ਨਵੀਆਂ ਸੜਕਾਂ ਦੇ ਮੀਂਹ ਕਾਰਨ ਖੱਖੜੀ ਵਾਂਗ ਖਿਲਰਨ ਦੀ ਵੀ ਨਿਖੇਧੀ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਆਪ ਆਉਂਦੇ ਸਮੇਂ ਵਿਚ ਇਲਾਕੇ ਦਾ ਸਮੁੱਚਾ ਵਿਕਾਸ ਚਾਹੁੰਦੇ ਹੋ ਤਾਂ ਆਪਦੀ ਵੋਟ ਦਾ ਸੱਦ ਉਪਯੋਗ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੂੰ ਜਿਤਾ ਵਿਧਾਨ ਸਭਾ ਵਿਚ ਭੇਜੋ। ਜਿਤਣ ਮਗਰੋਂ ਵਿਕਾਸ ਦੇ ਕੰਮਾਂ ਲਈ ਮਿਲਣ ਵਾਲੀ ਹਰ ਗ੍ਰਾਂਟ ਦਾ ਸੱਦ ਉਪਯੋਗ ਇਲਾਕਾ ਨਿਵਾਸੀਆਂ ਦੀ ਲੋੜ ਮੁਤਾਬਿਕ ਮੈਂ ਆਪ ਕੌਲ ਖੜ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ।ਉਨ੍ਹਾਂ ਵੱਲੋਂ ਇਲਾਕੇ ਵਿਚ ਚਲਾਈ ਡੋਰ -ਟੂ – ਡੋਰ ਮੀਟਿੰਗਾਂ ਸਮੇਂ ਲਾਰੇ – ਲੱਪਿਆਂ ਤੋਂ ਸਤਾਏ ਇਲਾਕਾ ਨਿਵਾਸੀਆਂ ਵੱਲੋਂ “ਸੌਢੀ ਸਾਹਿਬ ਨੂੰ ਹੀ ਜਿਤਾਵਾਗੇ ” ਦਾ ਨਾਅਰਾ ਲੱਗਾ ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ।

ਉਥੇ ਹੀ ਇਲਾਕਾ ਨਿਵਾਸੀਆਂ ਵੱਲੋਂ ਅੱਜ ਤੱਕ ਦੀਆਂ ਲੋਟੂ ਸਰਕਾਰਾਂ ਵਲੋਂ ਕੀਤੀਆਂ ਮਨ- ਮਰਜੀਆ , ਤੱਰਕੀ ਲਈ ਢੁਕਵੇਂ ਪ੍ਰਬੰਧਾ ਲਈ ਲਾਏ ਟੈਕਸਾਂ , ਆਮ ਵਸਤਾਂ ਦੇ ਭਾਵਾਂ ਵਿਚ ਹੋਏ ਵਾਧੇ ਨਾਲ ਸੁਖਾਲਾ ਜੀਵਨ ਨਾ ਬਤੀਤ ਕਰਨ ਲਈ ਆਮ ਆਦਮੀ ਨੂੰ ਰੋਜਾਨਾ ਪੇਸ਼ ਆਉਦੀਆਂ ਦਿੱਕਤਾਂ ਦਾ ਵਾਰਤਾਲਾਪ ਕਰ, ਅਕਾਲੀ – ਭਾਜਪਾ- ਕਾਂਗਰਸ ਉਮੀਦਵਾਰਨੂੰ ਇਸ ਵਾਰ ਬੂਹੇ ਦੀ ਡੇਹੜੀ ਨਾ ਚੱੜਨ ਦੇਣ ਦੀ ਗੱਲ ਕਰਦਿਆਂ ਇਸ ਵਾਰ ਨਵੇਂ ਚਿਹਰੇ ਨੂੰ ਮੋਕਾ ਦੈਣ ਦਾ ਵੀ ਯਕੀਨ ਦਿਵਾਇਆ ਗਿਆ।