You are currently viewing ਆਮ ਆਦਮੀ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਧਦੀ ਹੋਈ, ਜਮਸ਼ੇਰ ਖਾਸ, ਸੰਸਾਰਪੁਰ’ ਚ ਮਿਲਿਆ ਭਰਵਾਂ ਹੁੰਗਾਰਾ

ਆਮ ਆਦਮੀ ਪਾਰਟੀ ਉਮੀਦਵਾਰ ਓਲੰਪੀਅਨ ਸੋਢੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਧਦੀ ਹੋਈ, ਜਮਸ਼ੇਰ ਖਾਸ, ਸੰਸਾਰਪੁਰ’ ਚ ਮਿਲਿਆ ਭਰਵਾਂ ਹੁੰਗਾਰਾ

-ਲੋਕਾਂ / ਵਰਕਰਾਂ ਦਾ ਜੋਸ਼ ਤੇ ਹੌਸਲਾ ਸਾਨੂੰ ਹਰ ਰੋਜ ਨਵੀਂ ਤਾਕਤ ਦਿੰਦਾ ਹੈ: ਓਲੰਪੀਅਨ ਸੋਢੀ

ਜਲੰਧਰ: ਜਲੰਧਰ ਛਾਊਣੀ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਸਾਬਕਾ ਆਈ.ਜੀ .ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਲ ਵੱਧਦਿਆਂ ਅੱਜ ਸੰਸਾਰਪੁਰ , ਜਮਸ਼ੇਰ ਖਾਸ ਪੇਂਡੂ ਖੇਤਰਾ ਵਿਚ ਪੁੱਜੀ ।ਜਦ ਉੱਕਤ ਇਲਾਕੇ ਦੇ ਨਵੇਂ ਉਮੀਦਵਾਰ ਸਾਬਕਾ ਆਈ.ਪੀ.ਐਸ.ਅਧਿਕਾਰੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਧਰਮ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਵਿਕਸਤ ਇਲਾਕੇ ਹੀ ਸੜਕਾਂ – ਨਾਲੀਆਂ , ਸਿਹਤ ਸੇਵਾਵਾਂ ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ ਬਾਰੇ ਵਿਚਾਰ ਚਰਚਾ ਕੀਤੀ ਗਈ। ਜਮਸ਼ੇਰ ਖਾਸ ਵਿਖੇ ਜੁਝਾਰ ਸਿੰਘ, ਹਰਪ੍ਰੀਤ ਸਿੰਘ , ਅਮਰਜੀਤ ਸਿੰਘ , ਸੌਨੂੰ , ਗੁੱਗੂ , ਕੁਲਵਿੰਦਰ ਸਿੰਘ , ਸੰਦੀਪ ਸਿੰਘ , ਮਨਜਿੰਦਰ ਸਿੰਘ , ਸਰਬਜੀਤ ਸਿੰਘ ਆਦਿ ਪੱਤਵੰਤਿਆਂ ਦੀ ਰਹਿਨੁਮਾਈ ਵਿਚ ਪਾਰਟੀ ਦੀ ਸੋਚ ਤੇ ਪਹਿਰਾ ਦੇ ਜਿਤਾਉਣ ਦਾ ਵਿਸਵਾਸ਼ ਦਿਵਾਇਆ।

ਜਿਸ ਮਗਰੋਂ ਜਲੰਧਰ ਛਾਉਣੀ ਨਾਲ ਘੁੱਗ ਵਸਦੇ ਦੁਨੀਆਂ ਭਰ ਵਿਚ ਹਾਕੀ ਦੇ ਮੱਕੇ ਵੱਜੋਂ ਮਸ਼ਹੂਰ ਪਿੰਡ ਸੰਸਾਰਪੁਰ ਵਿਖੇ ਦਲਬੀਰ ਸਿੰਘ , ਸ਼ਰਧਾ ਸਿੰਘ ਸੋਢੀ , ਬਲਵੰਤ ਸਿੰਘ, ਕਿਸ਼ਨ ਸਿੰਘ, ਮਨਵੀਰ ਸਿੰਘ, ਯਸ਼ਪਾਲ ਸਿੰਘ, ਅਮਰੀਕ ਸਿੰਘ , ਰਾਜਨ , ਸੇਮੀ , ਸਟੀਫਨ , ਦੀਪਕ ਜੱਸੀ , ਪੀਟਰ , ਰਵੀ ਆਦਿ ਸੱਜਣਾਂ ਦੀ ਰਹਿਨੁਮਾਈ ਵਿਚ ਨੁੱਕੜ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਓਲੰਪੀਅਨ ਸੋਢੀ ਵੱਲੋਂ ਆਪਣੀ ਪਾਰਟੀ ਦੇ ਆਮ ਲੋਕਾਂ ਦੇ ਹੱਕਾ ਲਈ ਪਹਿਰਾ ਦੇਣ ਬਾਰੇ ਜਿਕਰ ਕਰਦਿਆਂ , ਜਿਸ ਦੀ ਮਿਸਾਲ ਕੰਮ ਕਰਨ ਦੀ ਦਿੱਲੀ ਵਿੱਚ ਮੱਖ ਮੰਤਰੀ ਕੇਜਰੀਵਾਲ ਵਾਲੀ ਸਰਕਾਰ ਤੋਂ ਮਿਲਦੀ ਹੈ।

ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਆਪ ਆਉਂਦੇ ਸਮੇਂ ਵਿਚ ਇਲਾਕੇ ਦਾ ਸਮੁੱਚਾ ਵਿਕਾਸ ਚਾਹੁੰਦੇ ਹੋ ਤਾਂ ਆਪਦੀ ਵੋਟ ਦਾ ਸੱਦ ਉਪਯੋਗ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੇ ਹੋ ਤਾਂ ਜਿਤਣ ਮਗਰੋਂ ਵਿਕਾਸ ਦੇ ਕੰਮਾਂ ਲਈ ਮਿਲਣ ਵਾਲੀ ਹਰ ਗ੍ਰਾਂਟ ਦਾ ਸੱਦ ਉਪਯੋਗ ਇਲਾਕਾ ਨਿਵਾਸੀਆਂ ਦੀ ਲੋੜ ਮੁਤਾਬਿਕ ਮੈਂ ਆਪ ਕੌਲ ਖੜ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਇਲਾਕਾ ਨਿਵਾਸੀਆਂ ਵੱਲੋਂ ” ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ” ਦਾ ਨਾਅਰਾ ਲੱਗਾ ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ।